ਪੰਨਾ:ਪੁੰਗਰਦੀਆਂ ਪ੍ਰੀਤਾਂ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜ ਜਿਥੇ ਸਲਾਮਾ ਹੁੰਦੀਆਂ ਨੇ
ਤੈਨੂੰ ਟਕੇ ਭਾ, ਭੀ ਕੋਈ ਪੁਛੇ ਨਾ।
ਸਿਆਣਪਾਂ ਦੀ ਦੁਨੀਆ ਦੇ ਅੰਦਰ,
ਪਦਵੀ ਦੇ ਮਾਰਗ ਅੰਦਰ
ਫਿਰ ਕੁਰਸੀ ਤੈਨੂੰ ਮਿਲੇ ਨਾ।
ਅਜ ਜੋ ਹੈਨ ਸਭ ਮਾਣ ਵਡਿਆਈਆਂ
ਰੋਹਬ ਦੀਆ ਜੋ ਹੈਨ ਤਕੜਾਈਆਂ
ਡਿਗਰੀਆ ਤੇ ਪਦਵੀਆਂ ਪਾਈਆਂ
ਸਭ ਪੈਸੇ ਦੀਆਂ ਨੇ ਬੇਪਰਵਾਹੀਆ।
ਏਥੇ ਪੈਸਾ ਅਕਲ ਅਤੇ ਪੈਸਾ ਬੇਅਕਲੀ
ਪੈਸਾ ਮਾਣ ਪੈਸਾ ਬੇਇਜ਼ਤੀ
ਥੋੜਾ ਕੰਮ ਬਹੁਤੀ ਸ਼ੋਭਾ
ਵਰਕੇ ਕਾਲੇ ਕਰ ਦਿੰਦੀਆਂ
ਤੇਰੀ ਅਕਲ ਦੀਆਂ ਥੋੜੀਆਂ ਸਿਆਹੀਆਂ।

--‡--

੬੮