ਪੰਨਾ:ਪੁੰਗਰਦੀਆਂ ਪ੍ਰੀਤਾਂ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੱਚਾ ਪ੍ਰਚਾਰਕ

ਦਸ਼ਵਾਰ ਗੁਜ਼ਾਰ ਉਹ ਘਾਟੀਆਂ,
ਕੰਡਿਆਲੇ ਰਸਤੇ।
ਸਾਂ ਸਾਂ ਕਰਦੀਆਂ ਰਾਤਾਂ,
ਜੰਗਲਾਂ ਦੇ ਡਰਾਉਣੇ ਝਾਤੇ।
ਥੜਿਆਂ ਉਤੇ ਬੈਠਕੇ,
ਤੇਰੀ ਪਿਆਰੀ ਨੀਂਦਰ ਦੇ ਢਮਕੇ।
ਕੱਕਰਾਂ ਦੇ ਵਿਚ ਨਾਨਕਾ,
ਤਿਬਤ ਦੇ ਝਾਕੇ,
ਬਰਫਾਂ ਨੂੰ ਟਪਕੇ।
ਬੰਗਾਲ ਬਿਹਾਰ ਉੜੇਸੀਆ,
ਦਰਿਆਂਵਾਂ ਦੇ ਕੰਢੇ,
ਬਿਜਲੀ ਦੇ ਕੜਾਕੇ।
ਜਿਸਮਾਂ ਨੂੰ ਲੂਹੰਦੀਆਂ ਲੂਆਂ
ਥਲਾਂ ਨੂੰ ਚੀਰ ਕੇ ਕਿਵੇਂ,
ਕਢੇ ਜਹਾਲਤ ਦੇ ਜਨਾਜ਼ੇ।

੭੨