ਪੰਨਾ:ਪੁੰਗਰਦੀਆਂ ਪ੍ਰੀਤਾਂ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਬਾਬੇ ਸਤੇ ਟਾਪੂ ਤਾਰ ਤੇ,
ਨਾਮ ਦਾ ਪਰਵਾਹ ਚਲਾਇਆ,
ਸੱਚ ਦਾ,
ਕਿਸ ਆਸਰੇ?
ਸਚ ਆਸਰੇ, ਨਾਮ ਆਸਰੇ,
ਡੁੰਘੇ ਡੁਬਦੇ ਤਰਕੇ।
ਬਾਬੇ! ਠੱਗਾਂ ਤਾਈਂ ਸਧਾਰਿਆ,
ਚੋਰਾਂ ਤਾਈਂ ਉਪਕਾਰਿਆ,
ਕੌਡੇ ਨੂੰ ਸੀ ਤਾਰਿਆ,
ਲਖਾਂ ਪਾਪੀ ਤਰ ਗਏ,
ਤੇਰੀ ਚਕੀ ਦੇ ਸਦਕੇ।
ਕੂੜ ਦੀਆਂ ਧੁੰਧਾਂ ਉੱਡੀਆਂ
ਹੰਕਾਰ ਦੀਆਂ ਬੱਦਲੀਆਂ ਫਟੀਆਂ,
ਠਰਦੀਆਂ ਰੂਹਾਂ ਹਸੀਆਂ,
ਮਨਵਰ ਕੀਤਾ,
ਸਚ ਪਕਸ਼ੋਂ ਚੜਕੇ।
ਧੁਰ ਤੋਂ ਆਇਆ ਧੁਰ ਦਾ ਉਸ਼ਾ,
ਹਰ ਇਲਮਾਂ ਦੀ ਕਨਾਂ ਨਾਲ ਮੜ੍ਹ ਕੇ।
ਬਲੀ ਕੰਧਾਰੀ ਦੀ ਗਰਦਨ ਝੁਕ ਗਈ,
ਧਨ ਕਿਹਾ ਸਿਧਾਂ ਧਰਤੀ ਤੇ ਘਿਸਕੇ।

੭੩