ਪੰਨਾ:ਪੁੰਗਰਦੀਆਂ ਪ੍ਰੀਤਾਂ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਆਇਆ ਵਿਦਵਾਨ ਨਿਰਾਲਾ,
ਨਹੀਂ ਚੁੱਕੀ ਭਰਮਾਂ ਦੀ ਸਨਦ ਸ਼ਾਲਾ,
ਸਭ ਬੋਲੀਆਂ ਦੇ ਮਾਣਾ ਨੂੰ ਲੈਕੇ,
ਭੇਤਾਂ ਨੂੰ ਪਾਕੇ,
ਵੇਦਾਂ ਨੂੰ ਪੜ੍ਹਕੇ।
ਸੱਪਾਂ ਦੇ ਵਿਚ ਨੂੰ ਵਿਚਰ ਗ਼ਿਆ
ਤੇਰੀ ਰਬਾਬ ਦੀ ਸੁਰ ਵਿਚ,
ਮਸਤ ਹਵਾਵਾਂ ਗੂੰਜੀਆਂ
ਭੁਲ ਗਏ ਬਘੇਰੇ ਰਸਤੇ।
ਮੈਨੂੰ ਬਾਬੇ ਦੇ ਕੋਮਿਲ ਚਰਨ
ਪਰਤੱਖ ਦਿਸਨ,
ਅਧਭੂਤ ਜਿਮੀਂ ਤੇ ਤੁਰ ਰਹੀ ਏ ਧੁਨ ਇਕ,
ਵਧ ਰਹੀ ਏ ਇਕ ਮਸਤੀ,
'ਸਤਿਨਾਮ' ਅਨੰਦ ਦੀਆਂ ਘੁਟਾਂ ਭਰਕੇ।
ਇਨਸਾਨੀਅਤ ਨੂੰ ਉਭਾਰਨ ਲਈ,
ਕਾਦਰ ਕ੍ਰਿਸ਼ਮਾਂ ਅਜ ਰੁਹੇਲ ਖੰਡ ਚਮਕੇ।
ਕ੍ਰਿਤੀ ਦਾ ਹੌਂਸਲਾ ਵਧਾ ਗਿਆ,
ਪ੍ਰੇਮੀ ਨੂੰ ਪਿਆਰਾ ਜਤਾ ਗਿਆ,
ਜੋਕਾਂ ਨੂੰ ਫਿਟਕਾਰਿਆ,
ਪਛੜੇ ਪ੍ਰਸ਼ਾਦੇ ਛਕਕੇ।

੭੪