ਪੰਨਾ:ਪੁੰਗਰਦੀਆਂ ਪ੍ਰੀਤਾਂ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁਲਾਂ ਪਾਸੋਂ ਦਿਲਾਂ ਦੇ ਭੇਤ ਪਛਦਾ ਹਾਂ!
ਉਸ ਸਮੇਂ ਜਦੋਂ ਚਨ ਦੀਆਂ ਰਿਸਮਾਂ ਤੇ,
ਮੈਂ ਪੀਂਗਾ ਪਾ! ਪਾ!!
ਸਤਾਰਿਆਂ ਦੇ ਨਾਲ ਖੇਡਦਾ ਹਾਂ।
ਸੋਨੇ ਫਲੇ ਦਰਖਤ ਵਿਚਰਕੇ,
ਦਰਿਆ ਦੇ ਕੰਢੇ,
ਜਿਸਦੇ ਸੀਨੇ ਲਹਿਰਾਂ ਪਲਮੀਆਂ ਹੁੰਦੀਆਂ ਨੇ!
ਘਾ ਨੂੰ ਹਵਾ ਛੇੜਦੀ ਏ,
ਜਿਥੇ ਲਖਾਂ ਪਰੀਆਂ ਦੀਆਂ,
ਮਨ! ਤਸਵੀਰਾਂ ਲਟਕੀਆਂ ਹੁੰਦੀਆਂ ਨੇ!
ਤਦ! ਉਨ੍ਹਾਂ ਦੇ ਕਹਿਕਿਆਂ ‘ਚ’ ਰੁਲੇ ਨੂੰ,
ਉਨ੍ਹਾਂ ਦੀਆਂ ਮੋਨ ਹੰਸੀਆਂ ‘ਚ’ ਗੁਮੇ ਨੂੰ,
ਤਦ ਲੋਕਾਂ ਨੂੰ ਬਹੁਤ ਘਟ ਪਹਿਚਾਣਦਾ ਹਾਂ!
ਉਦੋਂ! ਜਦੋਂ ਬਹੁਤ ਸਾਰੇ
ਸੁੰਦਰ ਤਨਾਂ ਨੂੰ
ਅੰਧੇਰਾ ਆਪਣੀਆਂ,
ਬੁਕਲਾਂ ਕਸ ਲਕੋ ਲੈਂਦਾ ਏ।
ਜਦੋਂ! ਮੇਰੀ ਪਿਆਰੀ,
ਆਪਣੀਆਂ ਸੁੰਦਰ ਨਕਸ਼ਾਂ,
ਮੈਥੋਂ ਲੁਕ, ਲੁਕਾ ਲੈਂਦੀ ਏ