ਪੰਨਾ:ਪੁੰਗਰਦੀਆਂ ਪ੍ਰੀਤਾਂ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੋਇ ਟਿਬੇ ਕਰ ਸਾਫ ਗ਼ਿਆ,
"ਨੀਚਾਂ ਅੰਦਰ ਨੀਚ" ਕੈਹ,
ਊਚ ਨੀਚ ਦੇ ਭੇਤ ਮਿਟਾ ਗਿਆ
ਕਵੀਆਂ ਦੇ ਸਿਰਤਾਜ ਉਹ
ਵਿਚ ਸਰੂਰਾਂ ਆਕੇ।
ਹੱਕ, ਇਨਸਾਫ, ਪ੍ਰੇਮ ਭਾਵ ਦੀਆਂ,
ਕਰ ਬਲੰਦ ਸਦਾਵਾਂ,
ਦੁਰਕਾਰਿਆ ਵਿਚ ਘੁਸ ਗਿਆ,
ਇਕ ਇਕ ਦਾ ਨਾਹਰਾ ਲਾਕੇ।
ਅੰਦਰਾਂ ਦੇ ਭੇਤ ਬਤਾ ਗਿਆ
ਕਿਵੇਂ ਪਾਈਏ ਜੀਵਨ ਹੁਲਾਸ
ਦੁਨੀਆਂ ਨੂੰ ਜੀਵਨ ਦੇ ਕੇ।
ਭੁਲੇ ਜੱਗ ਦਾ ਚਾਨਣ ਉਹ,
ਵੇਹਲੜਾਂ ਤੇ ਲਾਅਨਤ ਪਾ ਗਿਆ
ਕਰਤਾਰ ਪੁਰੀ ਵਿਚ ਹੱਲ ਦਾ ਮੁਨਾ ਫੜ ਕੇ।

੭੫