ਸਮੱਗਰੀ 'ਤੇ ਜਾਓ

ਪੰਨਾ:ਪੁੰਗਰਦੀਆਂ ਪ੍ਰੀਤਾਂ.pdf/85

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ



ਆਸ਼ਾਵਾਂ

ਦਿਲ ਦੀਆਂ ਆਸ਼ਾਵਾਂ ਦਿਲ ਵਿਚ,
ਛੁਪੀਆਂ ਹੋਈਆਂ ਨੇ।
ਟੋਲ ਰਹੀਆਂ ਨੇ ਰਾਹ,
ਇਹ! ਦੱਬੀਆਂ ਹੋਈਆਂ ਨੇ।
ਗੁਮੀਆਂ ਨੇ ਸਮੇਂ ਦੇ ਪਰਦਿਆਂ ’ਚ
ਸੋਚਾਂ ਵਿਚ ਖੋਈਆਂ ਹੋਈਆਂ ਨੇ।
ਮਾਰ ਲਿਆ ਹੈ ਦੁਬਦਾ ਨੇ,
ਅਧਵਾਟੇ ਰੁਲੀਆਂ ਹੋਈਆਂ ਨੇ।

--Ο--

੭੮