ਪੰਨਾ:ਪੁੰਗਰਦੀਆਂ ਪ੍ਰੀਤਾਂ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੇਵਾ

ਸਿੱਖ ਝਾੜੂ ਦਵੇ ਜੋੜਿਆਂ ਨੂੰ
ਪਤਾ ਲਗੇ ਥੋੜਿਆਂ ਨੂੰ
ਕੀ, ਕੀ, ਅਨੰਦ ਓਹਨੂੰ ਚੜ੍ਹ ਚੜ੍ਹ ਜਾਵੰਦਾ।
ਝਾੜ ਝਾੜ ਉਹ ਬਾਹਰ ਸੁਟੇ
ਕੂੜਾ ਅਗਿਆਨ ਦਾ।
ਅੱਖਾਂ ਵਿਚੋਂ ਨੂਰ ਬਰਸੇ

ਸਰੂਰਾਂ ਵਿਚ ਡੁਬਿਆ ਉਹ
ਪ੍ਰੇਮ ਸ਼ਾਂਤ ਸਾਗਰ ਲਹਿਰਾਂ,
ਵਲ ਖਾਈਂ ਜਾਵੰਦਾ।
ਝਾੜੂ ਦੇਵੇ ਫਰਸ਼ ਉਤੇ
ਹੁਲਾਸਾਂ ਭਰੇ ਅਰਸ਼ ਜਿਡਾ
ਦਿਲ ਉਹਦਾ, ਚੌੜਾ ਹੋ ਹੋ ਜਾਵੰਦਾ।
ਝੂਲ ਝੂਲ ਪਖੇ ਨਾਲ
ਨਿਮਰਤਾ ਵਰਸਾਵੇ ਉਹ
ਹੰਕਾਰ ਦੀ ਚਿਟਾਨ ਕੋਲੋਂ

੭੯