ਪੰਨਾ:ਪੁੰਗਰਦੀਆਂ ਪ੍ਰੀਤਾਂ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਚਣਾ ਸਖਾਵੰਦਾ।
ਬਾਣੀ ਦੀਆਂ ਮਿਠ ਰਸ ਭਿਨੀਆਂ
ਉਹਨਾਂ ਠੋਰਾਂ ਵਿਚ
ਜੀਵਨ ਮਲਾਹ ਉਹ ਗੰਭੀਰ ਹੋਈਂ ਜਾਵੰਦਾ।
ਚਲੇ ਸਹਿਜੇ, ਹਫੇ, ਦਮੇ, ਡਰੇ, ਘਟੇ ਮੂਲ ਨਾਹੀਂ
ਆਪ ਤਰੇ ਸੰਗ ਨਾਲ ਸਾਥੀਆਂ ਨੂੰ ਤਾਰਦਾ।
ਸਿੰਘ! ਲੰਗਰ ਦੀ ਸੇਵਾ ਕਰੇ
ਮਨ ਵਿਚੋਂ ਕਪਟ ਹਰੇ
ਦਾਲਿਆਂ ਦੀ ਲੋੜ ਨਾਹੀਂ
ਸਤਿਨਾਮ ਕਹਿ ਸਿੰਘ ਗਰਾਹੀ ਜਦੋਂ ਪਾਵੰਦਾ।
ਭਾਵੇਂ ਲਖ ਪਤੀ ਹੋਵੇ
ਭਾਵੇ ਇਕ ਪਤੀ ਹੋਵੇ
ਊਚ ਨੀਚ ਵਾਲੇ ਵਿਤਕਰੇ ਮਿਟਾਈਂ ਜਾਵੰਦਾ।

--Ο--

੮੦