ਪੰਨਾ:ਪੁੰਗਰਦੀਆਂ ਪ੍ਰੀਤਾਂ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ





ਰਬੀ ਰਸ ਵਿਚ

ਐਸਾ ਹੈ ਇਕ ਮੰਡਲ ਉਹ
ਐਸੀ ਹੈ ਇਕ ਦੁਨੀਆਂ
ਐਸੀ ਹੈ ਇਕ ਸੋਝੀ ਪਿਆਰੇ
ਦਿਲ ਦੀਮਾਗ ਤੇ ਨਿਮਾਣ ਸੁੰਦਰਤਾ ਰਾਜ ਕਰੇਂਦੀ
ਹਟ ਜਾਵਣ ਹੰਕਾਰ ਦੀਆਂ ਝੂੜੀਆਂ।
ਇਕ ਸੁਖ ਸਰੂਰ ਉਥੋ ਦਿਲ ਹੈ ਲਹਿੰਦਾ
ਜਿਸ ਪਿਆਰ 'ਚ ਭੁਲ ਜਾਂਦੀਆਂ ਪਰੀਆਂ।
ਹਾਂ! ਐਸੀ ਹੈ ਉਚਾਈ ਉਹ
ਐਸੀ ਹੈ ਬੀਨਾਈ
ਹਟ ਜਾਵਣ ਦੀਵਾਰਾਂ ਦੇ ਪਰਦੇ
ਭੁਲ ਜਾਂਦੀਆਂ ਦਸੀਆਂ ਕਾਰਾਂ।
ਹਰੀਆਂ ਭਰੀਆਂ ਨਦਰੀਂ ਆਵਨ,
ਭੁਲ ਜਾਵਣ ਕੱਦਰਾਂ ਜਰੀਆਂ।
ਜਰੀਆਂ ਦੀਆਂ ਉਨ੍ਹਾਂ ਅੱਣੀਆਂ ਅੰਦਰ,
ਨਦਰੀਂ ਆਵਣ ਹਰੀਆਂ ਹਰੀਆਂ।

੮੧