ਪੰਨਾ:ਪੁੰਗਰਦੀਆਂ ਪ੍ਰੀਤਾਂ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਲਸੇ ਨੂੰ

ਨਿੱਡਰਾ,
ਨਿਝੱਕਾ,
ਬਖਸ਼ਣ ਹਾਰ,
ਬਖਸ਼ਿੰਦ ਦਿਆ ਪੁਤਾ।
ਗੈਰਤ ਦਿਆ ਪੁਤਲਿਆ,
ਅਣਖ ਦਿਆ ਜੀਵਨਾ,
ਅਣਖ ਦਿਆ ਰਾਖਿਆ,
ਗੈਰਤ ਦਿਆ ਪਾਲਕਾ,
ਮਰਦਾਂ ਦੀ ਮੌਤ ਮਰਨ ਵਾਲਿਆ।
ਸੁਮਾਨ ਦੇ ਜੀਵਨਾ'
ਮਸੀਬਤਾਂ 'ਚ' ਪੈਕੇ,
ਮਸੀਬਤਾਂ ਹਾਰਨ ਵਾਲਿਆ।
ਹੌਸਲੇ ਉਛਲਦਿਆ,
ਹਿਮਤੀ ਨਿਸ਼ਾਨਿਆ,
ਭਰੋਸਿਆਂ ਵਾਲਿਆ,

੮੪