ਪੰਨਾ:ਪੁੰਗਰਦੀਆਂ ਪ੍ਰੀਤਾਂ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਫਤਿਹ ਦਿਆ ਨ੍ਹਾਰਿਆ,,
ਚੰਮਕਦਿਆ ਚਿਹਰਿਆ,
ਚੜ੍ਹਦੀ ਕਲਾ ਵਿਚ ਦਮਕਦਿਆ ਸਤਾਰਿਆ।
ਕਾਮ, ਕ੍ਰੋਧ, ਲੋਭ, ਮੋਹ,
ਹੰਕਾਰ ਦੇ ਹੁਕਮਰਾਨਾ,
ਦਸਮੇਸ਼ ਦੁਲਾਰਿਆ।
ਇਨਸਾਫ ਦੀ ਅਵਾਜ਼ ਅਤੇ,
ਹੱਕਦਿਆ ਨਾਹਰਿਆ।
ਜਾਗਰਿਤ ਦੇ ਹਾਮੀਆ
ਅਮ੍ਰਿਤ ਧਾਰੀ ਬਾ ਵਰਦੀ
ਇਨਕਲਾਬੀ ਫੌਜੀਆ।
ਗਰੀਬ ਦਿਆ ਰਖਸ਼ਕਾ
ਜੁਲਮ ਦਿਆ ਵੈਰੀਆ,
ਪਾਪਾਂ ਦਿਆ ਸ਼ੰਘਾਰਿਆ,
ਓ! ਤਿਆਗ ਭਰੇ ਸੂਰਿਆ,
ਵੈਰਾਗ ਭਰੇ ਪ੍ਰੇਮੀਆਂ
ਪਿਆਰ ਦਿਆਂ ਤਾਰਿਆ
ਹਿਰਸੋਂ ਹਵਾ ਤੋਂ ਬਾਹਿਰਿਆ।
ਈਰਖਾਂ ਤੋਂ ਮਹਿਫੂਜ,
ਨਫਰਤ ਤੋਂ ਬੇਲਾਗ

੮੫