ਪੰਨਾ:ਪੁੰਗਰਦੀਆਂ ਪ੍ਰੀਤਾਂ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋਤ ਪਛਾਣਦਾ
ਵਿਤਕਰਿਆਂ ਨੂੰ ਗਾਲਦਾ
ਭਰਮਾਂ ਨੂੰ ਨਾ ਮਨਦਾ
ਹਾਰਾਂ ਨੂੰ ਨਾ ਮਨਦਾ
ਗੁਣਾ ਨਾਲ ਆਫਰਿਆ।
ਕੋਮਲ ਇਨਸਾਨ ਇਹ
ਝੁਕ ਝੁਕ ਪੈਂਦਾ
ਹਰ ਇਕ ਦੇ ਕਦਮਾਂ ਤੇ
ਚੁਮ ਚੁਮ ਪਲਮਦਾ
ਬੁਰਾ ਨਾਹੀਂ ਕੋਇ
ਬੁਰਆਈ ਸਾਡਾ ਵੈਰ ਹੈ।
ਇਸ ਰਮਜਾਂ ਦੀ ਤਪਸ਼ ਨਾਲ
ਸੋਚ ਏ ਉਮਡਦੀ
ਕੀ ਅਜ ਸਭ ਕਾਜ ਤੇਰੇ
ਪੂਰੇ ਨੇ ਹੋ ਗਏ
ਸੁਖ ਅਤੇ ਚੈਨ ਦੇ ਦਰਿਆ ਨੇ ਵਹਿ ਗਏ।
ਕਿਥੇ ਹਨ ਉਹ? ਅਖ ਮੇਰੀ
ਚੌੜੀ ਹੋ ਹੋ ਫੈਲਦੀ
ਉਠੋ! ਜਾਗ਼ੋ!! ਸੋਚ!!! ਮੇਰੇ ਵੀਰੋ
ਆਹਾਂ ਭਰੇ ਕੁਰੇ ਵਿਚ ਸ਼ੋਰ ਕੀ ਏ ਫੈਲ ਰਿਹਾ।

੮੭