ਪੰਨਾ:ਪੁੰਗਰਦੀਆਂ ਪ੍ਰੀਤਾਂ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿੰਘ ਨੂੰ

ਅਸੀਂ ਦੇਸ ਦੇ ਨਹੀਂ ਕੇਵਲ ਰਾਖੇ ਸਿੰਘਾ,
ਦੁਨੀਆਂ ਤਕ ਰਹੀ ਏ ਖਲੀ ਰਾਹ ਤੇਰੇ।
ਵੇਖ ਖਾਂ ਕਿਹੜੀ ਰੋਸ਼ਨੀ ਨੂੰ ਦੁਨੀਆਂ ਢੂੰਡ ਰਹੀ ਏ,
ਤੇਜ ਜੋਤ ਨਾਲ ਕਰਦੇ ਖਾਂ ਦੂਰ ਅੰਧੇਰੇ।
ਦਰਦ ਤੇਰਾ ਨਹੀਂ ਕਿਸੇ ਲਈ ਰਿਜ਼ਰਵ ਸਿੰਘਾ,
ਹਿੰਝੂ ਕਿਰਨ ਨਾ, ਨਰਮ ਦਿਲ ਦੇ ਜਿਵੇਂ ਕੇਰੇ।
ਹਕ ਅਤੇ ਇਨਸਾਫ ਲਈ ਮਰਨ ਵਾਲੇ,
ਹਕ ਜਾ ਤੇ ਨਹੀਂ, ਰਹੇ ਕਿਸੇ ਦੇ ਘੇਰੇ।
ਏਧਰ ਦੁਨੀਆਂ ਭੜਮਚਾਂ 'ਚ ਸੜ ਰਹੀ ਏ,
ਬਖਸਿਸ਼ ਬਖਸ਼ਦੇ ਜੰਗਲ ਗਾਹਦੇ ਨਾਨਕ ਚੇਰੇ।
ਕਿਤੇ ਕਿਸੇ ਦੁਖੀ ਦੀ ਆਹ ਤੇ ਨਹੀ ਵਜ ਰਹੀ,
ਹਫ ਹਫ ਪੁਚਾਦੇ ਮਰਹਮ ਸ਼ੇਰੇ।
ਕਿਸੇ ਕ੍ਰਿਤੀ ਦੇ ਹਕ ਤੇ ਨਹੀ ਛੀਨੇ ਜਾ ਰਹੇ,
ਭੁਖੇ ਮਰਦੇ ਤੇ ਨਹੀ, ਅਪਣੇ ਅਸੂਲ ਤੇਰੇ।
ਹਲ ਇਸਦਾ ਹੁਣ ਤੂੰ ਖੁਦ ਲਭਨਾ,

੮੯