ਪੰਨਾ:ਪੁੰਗਰਦੀਆਂ ਪ੍ਰੀਤਾਂ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕੱਛ ਕੜੇ ਕ੍ਰਿਪਾਨ ਦੀ, ਤੈਂ ਹਿਫਾਜਤ ਏ ਕਰਨੀ
ਮਜ਼ਹਬ ਫੈਲਾਉਣੇ
ਮਿਸ਼ਨਾਂ ਨੂੰ ਭੁਲਕੇ।
ਏਸੇ ਕਰਕੇ ਕੰਘੇ ਉੜ ਗ਼ਏ
ਕੇਸਾਂ ਦੇ ਵਿਚ ਕਲਰੀਆਂ ਪੈ ਗਈਆਂ
ਜਦੋਂ ਸ਼ਰਧਾ ਕਿਤੇ ਦਿਸੀ ਨਾ।
ਲੈਕੇ ਬੈਠ ਗਿਆ ਅਸ਼ਰਧਕਾਂ ਨੂੰ
ਤੂੰ ਨਾ ਪੀਵੀਂ ਤਮਾਕੂ
ਤੂੰ ਸਿਖ ਏਂ
ਪਰ ਦਸਿਆ ਨਹੀਂ ਕਿਉਂ?
ਤੁੰ ਛੂਤ ਛਾਤ ਮਿਟਾਉਣੀ
ਅਮੀਰ ਗਰੀਬ ਦੇ ਭੇਤ ਨਹੀ ਮਨਦਾ
ਨਾਮ ਜਪਣੇ ਵੰਡ ਛਕਣੇ ਦੇ ਹਾਮੀਆਂ
ਤੂੰ ਕਟਦਾ ਗ਼ਿਆ ਕਰੂੰਬਲਾਂ ਨੂੰ।
ਸਮਝਿਆ ਨਾ ਜੜ੍ਹ ਮਸੀਬਤਾਂ ਨੂੰ
ਤੂੰ ਲੜਦਾ ਭੀ ਰਿਹੈਂ
ਤੁੰ ਮਰਦਾ ਭੀ ਰਿਹੈਂ
ਉਹ ਗਲ ਪੈਂਦੇ ਗਏ
ਤੂੰ ਪਾਉਣੇ ਨਹੀਂ
ਇਹ ਜਾਦੂ ਕੋਈ ਨਹੀਂ ਸੀ



੯੨