ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੬)
ਸਭ ਕੋ ਅਭੁਲ ਗੁਰੂ ਕਰਤਾਰ" ਦੀ ਸ਼੍ਰੇਣੀ ਵਾਲੇ ਬੰਦਿਆਂ ਵਿੱਚੋਂ ਇਕ ਸਮਝਕੇ ਲਿਖਤੀ ਢੰਗ ਦਵਾਰਾ ਸੂਚਿਤ ਕਰ ਦੇਣ ਦੀ ਕ੍ਰਿਪਾਲਤਾ ਕਰਨ, ਤਾਂ ਜੋ ਅਗਲੀ ਅਡੀਸ਼ਨ ਵਿੱਚ ਸੋਧ ਹੋ ਸਕੇ।
ਅੰਤਮ ਪ੍ਰਾਰਥਨਾਂ
ਏਸ ਇਖਲਾਕ ਦੀ ਹਜ਼ਾਰਹਾ ਬਰਸਾਂ ਪਿੱਛੋਂ ਭੀ ਸਦੀਵ ਜਿਊਂਦੀ ਜਾਗਦੀ ਰਹਿਣ ਵਾਲੀ ਸੱਚੀ ਤੇ ਸੁੁੱਚੀ ਵਾਰਤਾ ਨੂੰ ਪੜ੍ਹ ਸੁਣਕੇ ਪਾਪ ਆਤਮਾਂ ਮਤ੍ਰੇਈਆਂ ਦੀ ਸ਼੍ਰੇਣੀ ਵਿੱਚੋਂ ਜੇ ਕਿਸੇ ਇੱਕ ਅੱਧ ਦੀ ਭੀ ਸਖਤੀ ਘਟਕੇ ਉਸ ਸਦਾ ਜਾਗਦੀ ਜੋਤ "ਘਟ ਘਟ ਕੇ ਅੰਤਰ ਕੀ ਜਾਨਤ। ਭਲੇ ਬੁਰੇ ਕੀ ਪੀਰ ਪਛਾਨਤ" ਜਗਤ ਉਧਾਰਕ ਨਿਰੰਕਾਰੀ ਪਿਤਾ ਜੀ ਦੇ ਮਹਾਂ ਪਵਿੱਤ੍ਰ ਵਾਕ "ਦੂਖ ਨਾ ਦੇਈ ਕਿਸੇ ਜੀਅ ਪਤਿ ਸਿਉ ਘਰ ਜਾਵਹੁ" ਪਰ ਚਲਨ ਦੇ ਪ੍ਰਯਤਨ ਕਰਨ ਦਾ ਹੀਲਾ ਕਰੇਗੀ ਤਾਂ ਮੈਂ ਆਪਣੇ ਜਤਨ ਨੂੰ ਸਫਲਾ ਤੇ ਟਿਕਾਣੇ ਲੱਗਾ ਸਮਝਾਂਗਾ।
ਸਾਧ ਸੰਗਤ ਦਾ ਦਾਸ-
ਉਜਾਗਰ ਸਿੰਘ
"ਸਦਾ ਆਨੰਦ"