ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੬

ਪੂਰਣ ਜਤੀ ਤੇ ਮਤ੍ਰੇਈ ਲੂਣਾਂ

ਯੱਦਪਿ ਚੇਲੇ ਨੇ ਗੁਰੂ ਦੀਆਂ ਲਾਲ ਅੰਗਿਆਰੇ ਜੈਸੀਆਂ ਕ੍ਰੋਧ ਭਰੀਆਂ ਅੱਖੀਆਂ ਦੇਖੀਆਂ ਥਰ ਥਰ ਕੰਬਣ ਲੱਗ ਪਿਆ ਤੇ ਲੱਗਾ ਆਪਣੇ ਮਨ ਵਿਚ ਡਰਨ ਕਿ ਕੀਹ ਪੂਰਨ ਸਚ ਮੁਚ ਪਹਿਲੀ ਪ੍ਰੀਖਯਾ ਵਿਚ ਹੀ ਫੇਹਲ ਹੋ ਗਿਆ ਹੈ? ਗੁਰੂ ਗੋਰਖ ਨਾਥ ਜੀ, ਤਾੜਨਾ ਕਰਦੇ ਹੋਏ ਬੋਲੇ ਜਲਦੀ ਬਤਾਓ ਏਹ ਭਿੱਛਯਾ ਕਿਸ ਸੇ ਲਾਏ ਹੋ ? ਜਿਸ ਸੇ ਲਾਏ ਹੋ ਉਸ ਕੋ ਅਬੀ ਦੇ ਕਰ ਆਓ। ਹੁਣ ਚੇਲੇ ਨੇ ਉਤਰ ਦਿੱਤਾ ਮਹਾਰਾਜ! ਰਾਣੀ ਸੁੰਦਰਾਂ ਨੇਂ ਆਪ ਜੋਗ ਭੇਜੀ ਹੈ ਤੇ ਹੱਥ ਜੋੜਕੇ ਪਰਵਾਨ ਕਰਨ ਲਈ। ਅਭਿਲਾਖਾ ਪ੍ਰਗਟ ਕੀਤੀ ਹੈ।

ਗੁਰੂ ਗੋਰਖ ਨਾਥ ਜੀ ਨੇ ਜਦ ਏਹ ਲਖ ਲਿਆ ਕਿ ਏਹ ਵਿਚਾਰਾ ਅਨਭੋਲ ਏਹਨਾਂ ਕੂੜੀਆਂ ਦੌਲਤਾਂ ਨੂੰ ਚੁਕ ਲਿਆਇਆ ਹੈ, ਵਾਸਤਵ ਵਿਚ ਇਸ ਨੂੰ ਪਤਾ ਨਹੀ ਜੋ ਦੁਨੀਆਂ ਵਿਚ ਕਿਸਤਰਾਂ ਠੱਗ ਰਚਨਾਂ ਦਾ ਪ੍ਰਭਾਵ ਵਧ ਰਿਹਾ ਹੈ, ਭਾਵੇਂ ਅੱਗੇ ਭੀ ਇਸ ਨਾਲ ਇਕ ਭਾਰੀ ਠੱਗੀ ਹੀ ਹੋਈ ਹੈ ਜਿਸ ਦੇ ਕਾਰਨ ਅੱਜ ਏਹ ਵਿਚਾਰਾ ਕਰਮਾਂ ਅਨੁਸਾਰ ਦੁਖ ਸੁਖ ਝੱਲ ਰਿਹਾ ਹੈ ਪਰ ਏਸ ਨੂੰ ਸਮਝ ਅਜੇਭੀ ਨਹੀਂ ਪਈ, ਦੂਰ ਦੀ ਸੋਝੀ ਅਜੇ ਭੀ ਨਹੀਂ, ਹੋਈ ਠੀਕ ਮੇਰਾ ਚੇਲਾ ਪੂਰਨ ਸਿੱਧਾ ਸਾਧਾ ਪਰਮੇਸ਼ਰ ਦਾ ਭੈਵਾਨ ਬੰਦਾ ਹੈ, ਇਹ ਛਲੀਆ ਨਹੀਂ, ਏਹ ਲਾਲਚੀ ਨਹੀਂ, ਏਹ ਦਗੇਬਾਜ ਨਹੀਂ, ਏਹ ਧੋਖੇ ਬਾਜ ਨਹੀਂ ਪਰ ਏਹ ਸੰਸਾਰਕ ਖਖੇੜ ਬਖੇੜ ਤੋਂ ਪੂਰਨ ਅਤੀਤ ਤੇ ਉਪ੍ਰਾਮ ਹੈ। ਸੰਸਾਰਕ ਲੋਕਾਂ ਦੀਆਂ ਰਮਜ਼ਾਂ ਵਿਚ ਫਸਣ ਵਾਲੀ ਜਾਲੀ ਦਾ ਏਹ ਪੂਰਨ ਸ਼ਿਕਾਰ ਨਹੀਂ, ਪਰ ਇਸਦੀ ਅਕਲ ਤੇ ਇਸਦਾ ਹਿਰਦਾ ਸੱਚਾ ਸੁੱਚਾ ਠੁੱਲਾ ਤੇ ਮੂੜ੍ਹ ਹੈ।