ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੭


ਇਖਲਾਕ ਦਾ ਰਤਨ

ਅੱਛਾ' ਹੁਣ ਇਸਦੀ ਪ੍ਰੀਖਿਯਾ ਅਸਾਂ ਭੀ ਅੱਜ ਏਥੇ ਹੀ ਲੈਣੀ ਹੈ, ਦੇਖੀਏ ਕਿਸ ਰਾਹੇ ਪੂਰਨ ਟੁਰਦਾ ਹੈ, ਹੈ ਤੀ ਕੋਈ ਗੁਝਾ ਲਾਲ ਪਰ ਪਤਾ ਨਹੀਂ ਭਗਵੰਤ ਨੂੰ ਕੀ ਭਾਉਂਦਾ ਹੈ, ਇਹ ਮਨੋਂ ਮਨ ਅਜੇ ਗੁਰੂ ਗੋਰਖ ਨਾਬ ਜੀ ਢਾਹ ਉਸਾਰ ਤੋਂ ਵੇਹਲੇ ਭੀ ਨਹੀਂ ਹੋਏ ਸਨ ਕਿ ਓਨ੍ਹਾਂ ਦੇ ਕੰਨਾਂ ਤੱਕ ਮੰਡਲੀ ਦੇ ਹੋਰ ਚੇਲੇ ਕਾਨਾਫਸੀ ਕਰਦੇ ਸਣਾਈ ਦੇਣ ਲੱਗੇ। ਕੋਈ ਕਹੇ ਸੁੰਦਰਾਂ ਨੇ ਇਸਦੇ ਅਨੂਪ ਰੂਪ ਪਰ ਮੋਹਿਤ ਹੋ ਮੋਤੀਆਂ ਲਾਲਾਂ ਜਵਹਰਾਤਾਂ ਦਾ ਦਾਨ ਦਿੱਤਾ ਹੈ, ਕੋਏ ਕਹੇ ਏਹ ਅਪਣਾ ਜਤ ਸਤ ਗੁਵਾ ਕ ਏਸ ਵਡਮੁੱਲੀ ਭਿੱਛਯਾ ਨੂੰ ਪ੍ਰਾਪਤ ਕਰਕੇ ਲਿਆਯਾ ਹੈ, ਗੱਲ ਕੀ ਚੇਲਿਆਂ ਦੇ ਮਨ ਵਿਚ ਜੋ ਕੁਝ ਆਯਾ ਭਾਂਤੋ ਭਾਂਤ ਨਿਰਦੋਸ਼ ਪੂਰਨ ਨੂੰ ਊਜਾਂ ਲਾਉਣ ਲੱਗੇ,ਹੁਣ ਗੁਰੂ ਗੋਰਖ ਨਾਥ ਜੀ ਨੇ ਪੂਰਨ ਭਗਤ ਨੂੰ ਹੁਕਮ ਦਿੱਤਾ ਕਿ ਬੇਟਾ! ਸਾਨੂੰ ਏਹਨਾਂ ਲਾਲਾਂ, ਜਵਾਹਰਾਤਾਂ, ਮੋਤੀਆਂ, ਹੀਰਿਆਂ, ਪੰਨਿਆਂ ਦੀ ਕੋਈ ਲੋੜ ਨਹੀਂ,ਰਾਣੀ ਸੁੰਦਰਾਂ ਦੇ ਗ੍ਰਹਿ ਜਾਕਰ ਇਨਕੋ ਮੋੜ ਆਓ ਔਰ ਜੇਕਰ ਪੱਕਾ ਹੂਆ ਭੋਜਨ ਮਿਲ ਤੋ ਲੇ ਆਓ, ਅਸੀ ਕਬੀਲਦਾਰ ਨਹੀਂ ਜੋ ਮਾਯਾ ਨਾਲ ਪਿਆਰ ਪਾਈਏ, ਸਨੂੰ ਨਿਰੰਕਾਰ ਨੇ ਫੱਕਰ ਬਨਾ ਫਕੀਰੀ ਬਖਸ਼ੀ ਹੈ, ਸਾਨੂੰ "ਗਰੀਬੀ ਗਦਾ ਹਮਾਰੀ। ਖੰਡਾ ਸਗਲ ਰੇਨ ਛਾਰੀ" ਦੀ ਪਟੜੀ ਪਰ ਚੱਲਣਾ ਹੀ ਸੋਭਾ ਦਿੰਦਾ ਹੈ, ਅਸੀ ਅਜੇਹੀ ਭਿੱਛਯਾ ਲੈਕੇ ਆਪਣੀ ਸੰਪ੍ਰਦਾ ਨੂੰ ਕਲੰਕਤ ਨਹੀਂ ਕਰਾਂਗ, ਸਾਨੁੰ ਮੋਤੀ ਤੇ ਰੋੜ ਇਕ ਸਮਾਨ ਹਨ। ਜਿਸਤ੍ਰਾਂ ਪੂਰਨ ਭਗਤ ਜੀ ਚਾਉ ਨਾਲ ਵਡਮੁੱਲੀ ਭਿੱਖਯਾ ਲੈਕੇ ਆਏ ਹਨ ਹੁਣ ਉਸੇਤਰਾਂ ਨਿਰਾਸਤਾ ਨਾਲ ਮੋੜਨ ਟੁਰ ੫ਏ ਸਨ।