ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੮


ਪੂਰਨ ਜਤੀ ਤੇ ਮਤ੍ਰੇਈ ਲੂਣਾ

ਪੂਰਨ ਜੀ ਦਾ ਰਾਣੀ ਸੁੰਦ੍ਰਾਂ ਦੇ ਗ੍ਰਹਿ ਵਿਖੇ

ਭਿੱਛਯਾ ਮੋੜਨ ਜਾਣਾ

੩੮.

ਏਹ ਕੁਦਰਤੀ ਨਿਯਮ ਹੈ ਕਿ ਦਿਲਾਂ ਦੇ ਦਿਲਾਂ ਨੂੰ ਰਾਹ ਹੁੰਦੇ ਹਨ, ਏਸੇ ਹੀ ਅਧਾਰ ਮੂਜਬ ਅੱਜ ਫੇਰ ਰਾਣੀ ਸੁੰਦਰਾਂ ਦੀ ਅੱਖ ਫਰਕ ਰਹੀ ਹੈ ਤੇ ਉਹ ਆਪਣੀਆਂ ਉਸ ਦਿਨ ਦੀਆਂ ਵਿਚ ਵਿਚਾਲੇ ਲਟਕ ਰਹੀਆਂ ਆਸ ਉਮੈਦਾਂ ਨੂੰ ਪੂਰਾਂ ਕਰਨ ਲਈ ਪੂਰਨ ਜੀ ਦੇ ਰਾਹ ਦੀ ਉਡੀਕਵੰਦ ਕੋਠੇ ਚੜ੍ਹਕੇ ਬੈਠੀ ਹੋਈ ਸੀ ਕਿ ਸਾਹਮਣੇ ਵਾਲੀ ਪਗਡੰਡੀ ਵਿੱਚੋਂ ਪੂਰਨ ਭਗਤ ਜੀ ਦੇ ਚੰਦ ਵਰਗੇ ਮੁਖੜੇ ਦੀ ਝਲਕ ਪਈ, ਸਿਰ ਤੋਂ ਪੈਰਾਂ ਤੱਕ ਭਬੂਤੀ ਲਗਾਈ ਆਪਣੇ ਜੋਗੀ ਲਿਬਾਸ ਵਿੱਚ ਪੂਰਨ ਜੀ ਨੂੰ ਨਿਰਾਸ ਚਿੱਤ ਟੁਰੇ ਆ ਰਾਹੇ ਦੇਖ ਰਹੀ ਹੈ, ਪਲੋ ਪਲੀ ਵਿੱਚ ਰਾਣੀ ਸੁੰਦਰਾਂ ਦੇ ਮਹਿਲ ਦੇ ਲਾਗੇ ਆਕੇ ਪੂਰਨ ਜੀ ਨੇ 'ਔਲਖ' ਦੀ ਅਵਜ਼ ਕੱਢੀ ਜੋ ਸੁਣਦਿਆਂ ਸਾਰ ਰਾਣੀ ਉੱਪਰੋ" ਦੌੜਦੀ ਆਈ, ਜਾਂ ਥੱਲੇ ਆਈ ਤਾਂ ਇਸਦੇ ਦਿਲ ਦੇ ਸਾਰੇ ਵਲਵਲੇ ਜੋ ਪੂਰਨ ਜੀ ਦੇ ਜਤੀ ਦਿਲ ਨੂੰ ਭਰਮਾਉਣ ਵਾਸਤੇ ਕੱਠੇ ਕਰਕੇ ਲਿਆਈ ਸੀ ਸਾਰੇ ਭੁੱਲ ਗਈ, ਕਿਉਂ ਜੋ ਅਜੇ ਪੂਰਨ ਜੀ ਨਾਲ ਕੋਈ ਗੱਲ ਬਾਤ ਨਹੀਂ ਹੋਈ ਸੀ ਕਿ ਉਸ ਵਿਚਰ ਭੋਲੇ ਭਾਲ ਜੋਗੀ ਨੇ ਉਸਦੀ ਕੱਲ ਵਾਲੀ ਦਿੱਤੀ ਹੋਈ ਮੋਤੀਆਂ ਦੀ ਭਿੱਖਯਾ ਦਾ ਢੇਰ ਸਾਹਮਣੇ ਕਰ ਦਿੱਤਾ ਤੇ ਮੂੰਹੋਂ ਗੁੱਸੇ ਨਾਲ ਅਖ ਸੁਣਾਯਾ ਕਿ ਹੇ ਰਾਣੀ ਸੁੰਦਰਾਂ! ਮੇਰਾ ਗੁਰੂ ਖਫ਼ਾ ਹੁੰਦਾ ਹੈ ਤੇ ਉਸਨੇ ਮੈਨੂੰ ਹੁਣ ਮੋੜਕੇ ਤੇਰੇ ਪਾਸ ਭੇਜਿਆ ਹੈ, ਸੋ ਹੁਣ