ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੯


ਇਖਲਾਕ ਦਾ ਰਤਨ

ਤੂੰ ਏਸ ਕੂੜੀ ਦੌਲਤ ਨੂੰ ਸੰਭਾਲ ਲੈ ਤੇ ਸਾਨੂੰ ਜੇ ਸਰਦਾ ਹਈ ਤਾਂ ਪੱਕ ਪਕਾਯਾ ਭੋਜਨ ਦੇ ਦੇਹ ਜੋ ਅਸੀਂ ਆਪਣੀ ਮੰਡਲੀ ਦਿਆਂ ਲੋਕਾਂ ਸਾਧੂਆਂ ਵਿੱਚ ਜਾਕੇ ਵੰਡ ਖਾਈਏ। ਬਸ ਏਸ ਸਵਾਲ ਦੀ ਦੇਰ ਹੀ ਸੀ ਕਿ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਹੋਣ ਲਈ ਹੁਕਮ ਹੋ ਗਿਆ, ਤੁਰਤ ਫੁਰਤ ਅਨੇਕ ਪ੍ਰਕਾਰ ਦੇ ਭੋਜਨ ਤਿਆਰ ਹੋ ਗਏ ਤੇ ਰਾਣੀ ਸੁੰਦਰਾਂ ਬੜੀ ਜ਼ਰਕ ਬਰਕ ਤੇ ਅੱਵਲ ਦਰਜੇ ਦੀ ਸ਼ਾਹਾਨਾ ਪੌਸ਼ਾਕ ਪਾਕੇ ਨੌਕਰਾਂ ਚਾਕਰਾਂ ਦੇ ਸਿਰ ਟੋਕਰੇ ਚਕਵਾ ਪੂਰਨ ਭਗਤ ਦੇ ਨਾਲ ਹੋ ਟੂਰੀ ਕਿ ਚੱਲ ਜੋਗੀਆ ਮੈਂ ਭੀ ਤੇਰੇ ਗੁਰੂ ਦੇ ਦਰਸ਼ਨ ਪਾਕੇ ਤੇ ਚਰਨ ਸੀਸ ਲਾਕੇ ਠੰਢੜੀ ਠਾਰ ਹੋ ਆਵਾਂ ਕਹਿਕੇ ਨਾਲ ਟੁਰ ਪਈ ਹੁਣ ਪੂਰਨ ਭੁਗਤ ਜੀ ਰਵਾਂ ਰਵੀਂ ਰਾਣੀ ਸੁੰਦਰਾਂ ਤੋਂ ਪਹਿਲੇ ਆਪਣੇ ਗੁਰੂ ਪਾਸ ਪਹੁੰਚ ਗਏ ਤੇ ਰਾਣੀ ਸੁੰਦਰਾਂ ਦੇ ਆਉਣ ਦੀ ਇਤਲਹ ਦਿੱਤੀ।

ਅਜੇ ਪੂਰਨ ਭਗਤ ਨੂੰ ਆਕੇ ਆਪਣੇ ਆਸਨ ਪੁਰ ਬੈਠਿਆਂ ਥੋੜਾ ਹੀ ਚਿਰ ਹੋਯਾ ਸੀ ਕਿ ਮਗਰੇ ਮਗਰ ਰਾਣੀ ਸੁੰਦਰਾਂ ਭੀ ਆਪਣੇ ਲਾਮ ਲਸ਼ਕਰ ਸਮੇਤ ਆ ਪਹੁੰਚੀ ਤੇ ਗੁਰੂ ਗੋਰਖ ਨਾਥ ਜੀ ਦੇ ਸਨਮੁਖ ਆਕੇ ਸੀਸ ਨਿਵਾ ਬੜੀ ਹੀ ਅਧੀਨਗੀ ਸਹਿਤ ਨਮਸ਼ਕਾਰ ਕਰਕੇ ਬੈਠ ਗਈ।

ਰਾਣੀ ਸੁੰਦਰਾਂ ਨੇ ਪੂਰਨ ਭਗਤ ਜੀ ਨੂੰ

ਇਨਾਮ ਵਿੱਚ ਲਿਆਉਣਾ

੩੯.

ਅੱਜ ਗੁਰੂ ਗੋਰਖ ਨਾਥ ਦੀ ਮੰਡਲੀ ਵਿਚ ਅਚਰਜ ਨਜ਼ਾਰਾ ਬਣ ਰਿਹਾਂ ਹੈ, ਠੀਕ ਗੁਰੂ ਗੋਰਖ ਨਾਥ ਜੀ ਦੇ ਸਾਮ੍ਹਣੇ