ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੦


ਪੂਰਨ ਜਤੀ ਤੇ ਮਤ੍ਰੇਈ ਲੂਣਾ

ਰਾਣੀ ਸੁੰਦਰਾਂ ਜੋ ਦੇਖਣ ਵਿੱਚ ਸੱਚਮੁਚ ਸੁੰਦਰਤਾ ਦੀ ਪੁਤਲੀ ਸੀ ਬੈਠੀ ਹੋਈ ਦਿਖਾਈ ਦੇ ਰਹੀ ਹੈ। ਇੱਕ ਪੂਰਨ ਜਤੀ ਤੋਂ ਛੁਟ ਸਾਰੇ ਚੇਲੇ ਅੱਖਾਂ ਪਾੜ ਪਾੜ ਉਸਦੇ ਬੇਨਜ਼ੀਰ ਚੰਦ੍ਰਮਾ ਦੀ ਚਮਕ ਨੂੰ ਮਾਤ ਪਾਉਣ ਵਾਲੇ ਸੁੰਦਰ ਮੁੱਖੜੇ ਵੱਲ ਇੱਕ ਟਕ ਦੇਖ ਰਹੇ ਹਨ। ਜੋਗੀਆਂ ਅਗੇ ਰਾਣੀ ਸੁੰਦਰਾਂ ਦਾ ਏਹ ਪਰਚਾ ਸਭ ਤੋ ਕਰੜਾ ਪੇਸ਼ ਹੋ ਗਿਆ। ਸਾਰੇ ਚੇਲੇ ਕਾਮ ਦੇਵ ਦੇ ਤ੍ਰਿਖੇ ਬਾਨ ਖਾਕੇ ਘਾਇਲ ਹੁੰਦੇ ਜਾ ਰਹੇ ਹਨ, ਜੇਹੜੇ ਚੇਲਿਆਂ ਦੇ ਕਦੇ ਭੀ ਸੰਸਾਰਕ ਵਿਸ਼ੇ ਵਾਸ਼ਨਾਂ ਨੇੜੇ ਨਹੀਂ ਫਟਕਦੇ ਸਨ ਅੱਜ ਏਸ ਹੁਸਨ ਵੰਦ ਰਾਣੀ ਦਾ ਹੁਸਨ ਦੇਖ ਕੇ ਸੱਤੇ ਸੁਧਾਂ ਭੁਲ ਗਏ, ਤੇ ਆਪਣੀ ਸਾਰੀ ਉਮਰ ਦੀਆਂ ਕੀਤੀਆਂ ਕਮਾਈਆਂ ਏਸ ਮ੍ਰਿਗ ਨੈਣੀ ਸੁੰਦਰਾਂ ਦੇ ਅਗੇ ਮਿੰਟਾਂ ਸਕਿੰਟਾਂ ਵਿਚ ਰੋਹੜ ਬੈਠੇ। ਏਸ ਇਮਤਹਾਨ ਵਿੱਚ ਪਾਸ ਹੋਏ ਤਾਂ ਕੇਵਲ ਗੁਰੂ ਗੋਰਖ ਨਾਥ ਜੀ ਤੇ ਜਤੀ ਪੂਰਨ, ਹੋਰ ਤਾਂ ਸਾਰਿਆਂ ਨੂੰ ਲੇਣੇ ਦੇ ਦੇਣੇ ਪੈ ਗਏ। ਜੇਹੜੇ ਭੋਜਨ ਰਾਣੀ ਸੁੰਦਰਾਂ ਤਿਆਰ ਕਰਵਾਕੇ ਲਿਆਈ ਸੀ, ਵਰਤਾਏ ਗਏ ਜਦ ਸਾਰੇ ਚੰਗੀ ਤਰਾਂ ਛਕ ਛਕਾਕੇ ਅਨੰਦ ਹੋਂ ਗਏ ਤਾਂ ਗੁਰੂ ਗੋਰਖ ਨਾਥ ਜੀ ਪ੍ਰਸੰਨ ਹੋਕੇ ਤ੍ਰੁੱਠੇ ਬੋਲ ਮੰਗ ਜੋ ਕੁਝ ਰਾਣੀਏਂ ਮੰਗਣਾਂ ਹਈ, ਤੇਰੇ ਲੀ, ਚਾਰੇ ਚਕ ਬਹਿਸ਼ਤਾਂ ਦੇ ਦਰਵਾਜੇ ਖੁਲੇ ਹਨ। ਲਗਨ ਦੀ ਪਕੀ ਆਪਣ ਮਨੋਰਥ ਨੂੰ ਸਿਧ ਕਰਨ ਵਾਸਤੇ ਮਾਨੋਂ ਅੱਜ ਰਾਣੀ ਸੁੰਦਰਾਂ ਗੁਰੂ ਗੋਰਖ ਨਾਥ ਦੇ ਦਰਬਾਰ ਵਿੱਚ "ਇਸ਼ਕ" ਦੀ ਪੁੱਟੀ ਹਾਜ਼ਰ ਹੈ। ਪੈਹਲੀ ਵਾਰ ਦੀ ਪੁਛ ਵਿੱਚ ਰਾਣੀ ਬਲੀ ਹੋ ਮਹਾਰਾਜ! ਆਪਦੇ ਦਰੋਂ ਘਰੋਂ ਬਹੁਤ ਕੁਝ ਬਖਸ਼ਸ਼ਾ ਹਨ,