ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੧


ਇਖਲਾਕ ਦਾ ਰਤਨ

ਕਿਸੇ ਗੱਲ ਦੀ ਕਮੀਂ ਨਹੀਂ, ਹੁਕਮ ਹਾਸਲ ਹੈ, ਦੌਲਤਾਂ ਹਨ, ਮਾਨ ਹੈ, ਵਡਿਆਈ ਹੈ, ਗੋਲੀਆਂ ਹਨ, ਰਾਜ ਹੈ, ਭਾਗ ਹੈ, ਤਖਤ ਹੈ, ਤਾਜ ਹੈ, ਸੋ ਬੜੀ ਦਯਾ ਤੇ ਆਪਦੀ ਮੇਹਰ ਹੈ ਕਿਸੇ ਚੀਜ਼ ਦੀ ਇੱਛਯਾ ਨਹੀਂ।

ਗੁਰੂ ਗੋਰਖ ਨਾਥ ਜੀ ਆਪਣੀ ਮੇਹਰ ਵਿੱਚ ਆਏ ਹੋਏ ਫੇਰ ਬੋਲੇ ਕਿ ਮੰਗ ਰਾਣੀਏਂ ਮੰਗ, ਏਸ ਵੇਲੇ ਨੂੰ ਪਛਤਾਵੇਂਗੀ।

ਜਦ ਰਾਣੀ ਨੇ ਤਾੜਿਆ ਕਿ ਮੇਰਾ ਹੁਣ ਕੰਮ ਬਣੇਗਾ ਤੇ ਮੇਰੀ ਮੁਰਾਦ ਪੁਗੇਗੀ, ਮੈਂ ਕਿਉਂ ਨਾ ਦਿਲ ਦੀ ਮੁਰਾਦ ਨਿਸੰਗ ਹੋਕੇ ਮੰਗਾਂ,ਏਸਤੋਂ ਚੰਗਾ ਵੇਲਾ ਹੋਰ ਕੇੜ੍ਹਾ ਮਿਲੇਗਾ।

ਸੋ ਦਿਲ ਵਿੱਚ ਏਹ ਪੱਕੀ ਦਲੀਲ ਠਾਣ ਨਿਸੰਗ ਹੋਕੇ ਸੁੰਦ੍ਰਾਂ ਬੋਲੀ ਕਿ ਮਹਾਰਾਜ! ਜੇ ਰੀਝ ਤੇ ਤੁਠੇ ਹੋ ਤਾਂ ਮੈਨੂੰ ਮੇਰਾ ਮਨ ਇੱਛਤ ਫਲ ਬਖਸ਼ੋ ਜੋ ਮੈਨੂੰ ਬਾਲ ਬ੍ਰਹਮਚਾਰੀ ਪੂਰਨ ਭਗਤ ਦੀ ਬਖਸ਼ਸ਼ ਕਰੋ। ਗੁਰੂ ਗੋਰਖ ਨਾਥ ਨੇ ਤਾਂ ਸਮਝਿਆ ਸੀ ਕਿ ਰਾਣੀ ਕੋਈ ਸੰਸਾਰਕ ਪਦਾਰਥ ਧਨ, ਪੁਤ੍ਰ ਆਦਿਕ, ਮੰਗਕੇ ਖੁਸ਼ ਹੋ ਜਾਵੇਗੀ, ਪਰ ਉਹਨਾਂ ਨੂੰ ਕੀਹ ਪਤਾ ਸੀ ਕਿ ਏਥੇ ਤਾਂ ਪੁੱਠੀਆਂ ਕਲਮਾਂ ਵਗ ਚੁਕੀਆਂ ਹਨ,ਏਥੇ ਤਾਂ ਧਰਮ ਦਾ ਅਭਾਵ ਹੋਕੇ ਇਸ਼ਕ ਕਸਾਈ ਦੇ ਡੇਰੇ ਲਗ ਚੁਕੇ ਹਨ। ਸੋ ਵਿਚਾਰੇ ਏਸ ਅੰਦਰੂਨੀ ਰਾਜ਼ ਤੋਂ ਅਗਯਾਤ ਗੁਰੂ ਗੋਰਖ ਨਾਥ ਨੇ ਰਾਣੀ ਸੁੰਦ੍ਰਾਂ ਨੂੰ ਨਿਰਾਸ ਨਾ ਮੋੜਨ ਤੇ ਆਪਣੇਂ ਮੁਖੋਂ ਨਿਕਲੇ ਕੌਲ ਨੂੰ ਪੂਰਾ ਕਰਨ ਖਾਤ੍ਰ ਚੱਕ "ਪੂਰਨ ਭਗਤ" ਦੀ ਬਾਂਹ ਫੜਾ ਦਿੱਤੀ, ਤੇ ਆਪਣੇ ਹੱਥੀਂ ਇਕ ਕਸਾਈ ਦੇ ਹਥੋਂ ਅਨਾਥ ਭੇਡ ਵਾਂਗ ਪੂਰਣ ਨੂੰ ਛੁਡਾ ਦੂਜੇ ਕਸਾਈ ਦੇ ਵੱਸ ਪਾ ਦਿੱਤਾ। ਹੁਣ ਕੀਹ ਸੀ, ਰਾਣੀ ਸੁੰਦਰਾਂ ਦੀ ਖੁਸ਼ੀ ਦਾ ਕੋਈ ਪਾਰਾਵਾਰ