ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੨


ਪੂਰਨ ਜਤੀ ਤੇ ਮਤ੍ਰੇਈ ਲੂਣਾ

ਨਾਂ ਰਿਹਾ, ਉਸਦੀ ਪਸ਼ਵਾਜ਼ ਮਾਰੇ ਖੁਸ਼ੀ ਦੇ ਆਪ ਮੁਹਾਰੀ ਖੁੱਲ੍ਹ ਗਈ, ਉਸਦੀ ਲਟਕੰਦੜੀ ਆਸ ਕਿਸੇ ਟਿਕਾਣੇ ਜਾ ਲੱਗੀ, ਉਸਦੀਆਂ ਦਿਲੀ ਸੱਧਰਾਂ ਪੂਰੀਆਂ ਹੋ ਗਈਆਂ, ਅੱਜ ਓਹ ਇੱਕ ਅਣਮੁੱਲੇ ਲਾਲ ਨੂੰ ਵਰ ਦਾਨ ਵਿੱਚ ਬਖਸ਼ਵਾਕੇ ਆਪਣੇ ਨਲ ਲੈ ਟੁਰੀ ਤੇ ਆਪਣੇ ਮਹਲੀਂ ਆ ਸਾਹ ਲੀਤਾ। ਹੁਣ ਕੀਹ ਹੋਣਾ ਸੀ,ਆ ਇਸ਼ਕ ਦੀਆਂ ਤਿਖੀਆਂ ਕਿਰਨਾਂ ਦੇ ਬਾਣ ਚੁਫਰਿਓਂ ਪੂਰਨ ਭਗਤ ਵਰਗੇ ਜਤੀ ਨੂੰ ਭਰਮਾਉਣ ਲਈ ਛੱਡੇ ਗਏ।

ਪੂਰਣ ਟੁਰਣ ਨੂੰ ਤਾਂ ਗੁਰੂ ਦੇ ਹੁਕਮ ਦਾ ਬੱਧਾ ਹੋਯਾ ਰਾਣੀ ਸੁੰਦ੍ਰਾਂ ਦੇ ਨਾਲ ਟੁਰ ਪਿਆ ਪਰ ਚਿੰਤਾਵਾਨ ਬਹਤ ਹੋਯਾ, ਕਿਉ ਜੋ ਪੂਰਣ ਭਗਤ ਅੱਜ ਫੇਰ ਜਤ ਸਤ ਦੀ ਕਸਵਟੀ ਪਰ ਪਰਖਿਆ ਜਾਣ ਲਈ ਬਿਖੜੀ ਤਰਾਂ ਨਲ ਖੋਟੇ ਭਾਗਾਂ ਨੂੰ ਦੂਸਰੀ ਵੇਰ "ਕਾਮਦੇਵ" ਦੇ ਜਾਲ ਵਿੱਚ ਫਸ ਗਿਆ ਸੀ, ਐਤਕੀ ਫੇਰ ਕਾਮਦੇਵ ਨੇ ਜਾਲ ਤਾਂ ਬੜਾ ਛਲੀਆਂ ਤੇ ਸੁੰਦਰ ਖਿਲਾਰਿਆ ਸੀ, ਪਰ ਜਿਸਦੇ ਸਤ ਦਾ ਰਾਖਾ ਆਪ ਸਾਖਯਾਤ ਭਗਵਾਨ ਹੋਵੇ ਭਲ ਉਸਨੂੰ ਕੌਣ ਛਲੇ,ਉਸਦੇ ਜਤਸਤ ਨੂੰ ਕੌਣ ਤੋੜੇ, ਜਿਨਾਂ ਚਿਰ ਸਾਂਈ ਦੀ ਨਜ਼ਰ ਸਵਲੀ ਹੋਵੇ ਕਿਸੇ ਦੀ ਕੀਹ ਤਾਕਤ ਹੈ ਜੋ ਕੁਝ ਹੇਰਾ ਫੇਰੀ ਕਰ ਸਕੇ,ਸੋ ਅਜੇ ਪੂਰਨ ਭਗਤ ਉਪਰ ਸਾਂਈ ਦੀ ਮੇਹਰ ਸੀ, ਅਜ ਉਸਦੀ ਜਤ ਸਤ ਬਾਜ਼ੀ ਨੂੰ ਜਿੱਤਨ ਉਸੇ ਦੇ ਮਸਤਕਾਂ ਪਰ ਵਿਧਾਤਾ ਨੇ ਚਿਤ੍ਰਿਆ ਹੋਇਆ ਸੀ, ਜਿਤ ਹੀ ਹੋਣੀ ਸੀ ?

ਤਰਾਂ ਤਰਾਂ ਦੇ ਰਾਣੀ ਸੁੰਦਰਾਂ ਵੱਲੋ ਜਾਲ ਖਲੇਰੇ ਗਏ, ਅਨੇਕ ਪ੍ਰਕਾਰ ਦੀਆਂ ਭੁਲਾਵਟਾਂ ਦਿੱਤੀਆਂ ਗਈਆਂ ਪਰ ਬੱਲੇ ਓਏ ਮਰਦਾ, ਜਤੀ ਜੰਮਿਆਂ ਤਾਂ ਪੰਜਾਬੀਆਂ ਵਿਚ ਤੂੰ