ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੩


ਇਖਲਾਕ ਦਾ ਰਤਨ

ਹੀ ਜੰਮਿਆਂ, ਰਾਜ ਵੰਸ਼ ਵਿਚ ਪਲ ਕੇ ਰਾਜੇ ਸਾਲਵਾਹਨ ਦੇ ਨਾਮ ਨੂੰ ਉੱਜਲ ਕੀਤਾ ਤਾਂ ਤੂੰ ਹੀ ਕੀਤਾ, ਸਯਾਲਕੋਟ ਨੂੰ ਚਾਰ ਚੰਨ ਲਾਏ ਤਾਂ ਤੂੰ ਹੀ ਲਾਏ,ਸੋ ਕੇੜ੍ਹੀ ਭੁਲਾਵਟ ਤੈਨੂੰ ਠੱਗੇ, ਕੇੜ੍ਹੀ ਧੋਖੇਬਾਜ਼ੀ ਤੇਰੇ ਅਜਿੱਤ ਨਫਸ ਤੇ ਫਤੇ ਪ੍ਰਾਪਤ ਕਰੇ, ਹਰਗਿਜ਼ ਨਹੀਂ, ਹਰਗਿਜ਼ ਨਹੀਂ, ਤੂੰ ਸੱਚ ਮੁਚ ਅਜਿੱਤ ਸੀ, ਤੂੰ ਸੱਚ ਮੁਚ ਧਰਮੀ ਸੈਂ, ਤੁੰ ਸੱਚ ਮਚ ਧਰਮ ਦੇ ਆਸਰੇ ਅੱਜ ਤੱਕ ਵਾਲ ਵਾਲ ਬਚਿਆਂ ਰਿਹਾ ਸੈਂ, ਤੈਂ ਸਚ ਮੁਚ ਸਤੀਆਂ ਦਾ ਸਰਦਾਰ, ਤੂੰ ਸਚ ਮੁਚ ਅਸਲੀ ਜੋਗੀ ਰਾਜ ਪੂਰਨ ਭਗਤ ਬਣ ਦੁਨੀਆਂ ਨੂੰ ਨਾਸਮਾਨ ਮਿਸਾਲ ਬਣਕੇ ਜਤ ਸਤ ਦੇ ਸੁੰਦਰ ਪੂਰਨੇ ਪੰਦਾਬ ਵਿਚ ਵਾਹਨ ਵਾਲਾ ਰਤਨ ਹੈਂ?

ਰਾਣੀ ਸੁੰਦਰਾਂ ਦੇ ਜਾਲ ਤੋ ਛੁਟਕਾਰਾ ਤੇ

ਪੂਰਨ ਜਤੀ ਦੀ ਦੂਜੀ ਇਖ਼ਲਾਕੀ ਜਿੱਤ

੪੦.

ਰਾਣੀ ਸੁੰਦਰਾਂ ਦਾ ਮਹਿਲ ਅੱਜ ਖਾਸ ਸਜਾਵਟ ਨਾਲ ਸਜਿਆਂ ਹੋਇਆ ਦਿਸ ਰਿਹ ਹੈ, ਉਹ ਪੂਰਨ ਭਗਤ ਜੀ ਨੂੰ ਨਾਲ ਲੈਕੇ ਖੁਸ਼ੀ ਖੁਸ਼ੀ ਆਪਣੇ ਸਜੇ ਧਜੇ ਮਹਿਲਾਂ ਵਿੱਚ ਦਾਖਲ ਹੋ ਰਹੀ ਹੈ, ਅੱਜ ਉਸਦਾ ਕੋਮਲ ਮਨ ਕੌਲ ਫੁੱਲ ਦੀ ਤਰਾਂ ਖਿੜਯਾ ਹੋਯਾ ਹੈ, ਅੱਜ ਓਹ ਦੁਰਲਭ ਰਤਨ ਗੁਰੂ ਗੋਰਖ ਨਾਥ ਪਾਸੋਂ ਇਨਾਮ ਲੈ ਆਈ ਹੈ ਤੇ ਅਪਣ ਜਾਮੇ ਵਿੱਜ਼ ਖਸ਼ੀ ਨਾਲ ਨਹੀਂ ਮਿਉਂਦੀ। ਹੁਣ ਪੂਰਨ ਭਗਤ ਜੀ ਕੋਈ ਰਾਜ ਨੀਤਕ ਢੰਗ ਸੋਚ ਰਹੇ ਹਨ, ਸੋਚਦੇ ਸੋਚਦੇ ਬੋਲੇ ਹੇ ਰਾਣੀ! ਸਾਨੂੰ ਜੰਗਲ ਦਿਸ਼ਾ ਕਰ ਆਉਣ ਵਾਸਤੇ ਆਗਯਾ ਦਿਓ ਅਸੀਂ ਹੁਣੇ ਹੀ ਮੁੜਕੇ ਈਹਾਂ ਹੀ ਆ ਜਾਤੇ ਹੈਂ ? ਬਸ ਫੇਰ