ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੪

ਪੂਰਨ ਜਤੀ ਤੇ ਮਤ੍ਰੇਈ ਲੂਣਾ

ਕੀਹ ਸੀ,ਏਹ ਬੇਨਤੀ ਦੇ ਪਿਆਰ ਭਰੇ ਅਖਰ ਮਾਨੋਂ ਬਿਜਲੀ ਵਾਗ ਅਸਰ ਕਰ ਗਏ ਤੇ ਉਸਨੇ ਧੋਖੇ ਵਿੱਚ ਆ ਬਾਹਰ ਜਾਣ ਵਾਸਤੇ ਅਗਿਆ ਦੇ ਦਿਤੀ? ਆਪਣੇ ਹੱਥੋਂ ਅਮੋਲਕ ਲਾਲ ਦੇ ਖੁੱਸ ਜਾਣ ਤੋਂ ਅਣਜਾਣ ਰਾਣੀ ਨੇ ਸਮਝਿਆ ਕਿ ਹੁਣੇ ਬਾਹਰੋਂ ਹੋਕੇ ਪਰਤ ਆਵੇਗਾ। ਪਰ ਪੂਰਨ ਭਗਤ ਜੀ ਵਿਸ਼ੇ ਵਿਕਾਰਾਂ ਦੀ ਰੱਤੀ ਰਾਣੀ ਸੁੰਦਰਾਂ ਦੇ ਜਾਲ ਵਿਚੋਂ ਨਿਕਲ ਝਟ ਆਪਣੇ ਡੇਰੇ ਦੇ ਰਾਹ ਪਏ। ਦੇਖਦਿਆਂ ਦੇਖਦਿਆਂ ਪੂਰਨ ਭਗਤ ਜੀ ਜਤ ਸਤ ਦੀ ਦੂਸਰੀ ਵੇਰ ਬਾਜੀ ਜਿਤਕੇ ਆਪਣੇ ਗੁਰੂ ਗੋਰਖ ਨਾਥ ਦੀ ਸ਼ਰਨ ਵਿਚ ਪਹੁੰਚ ਗਏ, ਅੱਗੋਂ ਆਪਣੇ ਬਚਨ ਦੇ ਪਾਲਕ ਗੁਰੂ ਗੋਰਖ ਨਾਥ ਜੀ ਬਹੁਤ ਗੁਸੇ ਦੇ ਭਰੇ ਹੋਏ ਬੋਲੇ ਬੇਟਾ ਤੂੰ ਕਹਿਰ ਕਰਕੇ ਚਲਾ ਅਇਆਂ ਹੈਂ, ਤੇਰੇ ਏਸਤਰਾਂ ਕਰਨ ਨਾਲ ਮੇਰਾ ਬਚਨ ਤੇ ਤੇਰਾ ਧਰਮ ਦੋਵੇ ਹੀ ਕਲੰਕਤ ਹੋ ਗਏ ਹਨ? ਰਾਣੀ ਸੁੰਦਰਾਂ ਤੇਰੀ ਪਰੀਤ ਵਿੱਚ ਮੁਠੀ ਹੋਈ ਮੈਥੋਂ ਤੈਨੂੰ ਵਰ ਦਾਨ ਲੈਕੇ ਗਈ ਸੀ, ਤੇਰੇਂ ਹੱਥੋ ਉਸਦੀ ਆਸ ਨੂੰ ਚੋਟ ਲੱਗੀ ਹੈ,ਤੇਰੇ ਐਸਾ ਕਰਨ ਨਾਲ ਹੀ ਉਸਦੀ ਮੌਤ ਹੋਈ ਹੈ। ਏਸ ਹਤਿਆ ਦਾ ਜ਼ੁਮੇਵਾਰ ਤੂੰ ਹੈਂ, ਤੈਨੂੰ ਏਸ ਤਰਾਂ ਵਿਸਾਹ ਘਾਤ ਕਰਨਾਂ ਜੋਗ ਨਹੀਂ ਸੀ। ਤੂੰ ਉਸਨੂੰ ਸਮਝਾ ਬੁਝਾਕੇ ਉਪਦੇਸ਼ ਦਵਾਰਾ ਉਸਦੇ ਮਨ ਨੂੰ ਸ਼ਾਂਤ ਕਰਕੇ ਆਉਣ ਸੀ, ਏਹ ਤੂੰ ਅਧਰਮ ਤੇ ਅਨਯਾਇ ਕੀਤਾ ਹੈ। ਹੁਣ ਤੁਸੀਂ ਜਾਕੇ ਆਪਣੇ ਮਾਪਿਆਂ ਨੂੰ ਮਿਲੋ ਤਾਂ ਜ ਉਹਨਾਂ


*ਜਦ ਰਾਣੀ ਸੁੰਦਰਾਂ ਕੌਲੋਂ ਪੂਰਨ ਚਲਾ ਆਯਾ ਤਾਂ ਉਹ ਵਿਚਾਰੀ ਇਸ਼ਕ ਵਿੱਚ ਕੁਠੀ ਕੋਠੇ ਤੋਂ ਛਾਲ ਮਾਰ ਡਿਗਕੇ ਕੇ ਮਰ ਗਈ।