੧੦੫
ਇਖਲਾਕ ਦਾ ਰਤਨ
ਨੂੰ ਭੀ ਠੰਢ ਪਵੇ, ਜਓ ਬੇਟਾ ਅਸੀਂ ਆਪਨੂੰ ਖੁਸੀ ਨਾਲ ਆਗਯਾ ਦਿੰਦ ਹਾਂ, ਆਪਣੇ ਦੁਖੀ ਮਾਤਾ ਦੇ ਦਿਲ ਨੂੰ ਸ਼ਾਂਤ ਕਰੋ।
ਜੋਗੀ ਪੂਰਨ ਮੁੜ ਸਿਆਲਕੋਟ ਵਿੱਚ
੪੧.
ਅੱਜ ਸਿਆਲਕੋਟ ਦੇ ਰਾਜੇ ਸਾਲਵਾਹਨ ਦੇ ਰਾਜ ਭਵਨ ਵਾਲੇ ਬਾਗ ਵਿੱਚ ਇੱਕ ਜੋਗੀ ਰਾਜ ਆਸਨ ਜਮਾਈ ਬੈਠੇ ਹਨ। ਅਠ ਪਹਿਰ ਧੂਣੀ ਰੁਮਾਈ ਰੱਖਣ ਤੋ ਛੁਟ ਹੋਰ ਕੋਈ ਕੰਮ ਨਹੀ, ਤੇ ਹੱਥ ਵਿਚ ਮਾਲਾ ਤੇ ਮੁਖੜਾ ਹਰ ਵੇਲੇ ਬੰਦ ਹੈ, ਪਰ ਕਦੇ ੨ ਬੁੱਲ੍ਹ ਭ| ਫੁਰਕ ਪੇਂਦੇ ਹਨ। ਸਾਰਾ ਸਰੀਰ ਭਬੂਤੀ ਨਾਲ ਸਜਾਇਆ ਹੋਇਆ ਹੈ, ਮਾਨੋ ਕੋਈ। ਛੋਟੀ ਉਮਰ ਵਿੱਚ ਹੀ ਰੱਬੀ ਨੂਰ ਦਾ ਵਿਕਾਸ਼ ਲੈਕੇ ਏਸ ਅਸਾਰ ਮੰਸਾਰ ਪਰ ਭਗਤ, ਤਥਾ ਜੋਗੀ, ਜਨਮ ਧਾਰੀ ਹੋਇਆ ਹੈ। ਅਜੇ ਦੋ ਦਿਨ ਹੀ ਹੋਏ ਸਨ ਕਿ ਇਨ੍ਹਾਂ ਦ ਅੱਠ ਪਹਿਰ ਤਾੜੀ ਲੱਗੀ ਦੇਖ ਕੇ ਖਲਕਤ ਦੀਆਂ ਢਾਣੀਆਂ ਬਣਕੇ ਆਉਣੀਆਂ ਸ਼ੁਰੂ ਹੋ ਗਈਆਂ। ਅਨੇਕਾਂ ਗਰਜ ਮੰਦ ਆਪੋ ਆਪਣੀਆ ਗਰਜ਼ਾਂ ਲੈਕੇ ਏਸ ਯੋਗੀ ਰਾਜ ਦੇ ਦੁਵਾਰੇ ਤੇ ਸਵਾਲੀ। ਬਣਕੇ ਆਏ, ਆਉਣ ਵਾਲੇ ਜਗਯਾ- ਸੂਆਂ ਵਿੱਚੋ ਕਈਆਂ ਦੀਆਂ ਮਨੋਂ ਕਾਮਨਾਂ ਪੂਰੀਆਂ ਹੋਈਆਂ ? ਬੱਸ ਫੇਰ ਕੀਹ ਸੀ, ਚਾਰੇ ਪਾਸੇ ਰੌਲਾ ਪੈ ਗਿਆ ਕਿ ਰਾਜੇ ਦੇ ਬਾਗ ਵਿੱਚ ਇੱਕ ਜੋਗੀ ਆਇਆ ਹੈ। ਜੇਹੜਾ ਮਨੋਂ ਕਾਮਨਾਂ ਪੂਰੀਆਂ ਕਰਦਾ ਹੈ, ਮੂੰਹ ਮੰਗੀਆਂ ਮੁਰਾਦਾਂ ਦਿੰਦਾ` ਹੈ। ਗਲੀ ੨ ਘਰ ਘਰ ਸਾਰੇ ਏਸੇ ਹੀ ਕਥਾਂ ਦੇ ਲੋਕ ਗਵੱਯੇ