ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/112

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੧੦੮


ਪੂਰਨ ਜਤੀ ਤੇ ਮਤ੍ਰੇਈ ਲੁਣਾ

ਗਿਆ ਸੀ। ਬੜੀ ਮੁਸ਼ਕਲ ਨਾਲ ਔਖੇ ਸੋਖੇ ਏਨੇ ਅੱਖਰੂੂ ਰਾਜੇ ਦੇ ਮੁੰਹੋਂ ਨਿਕਲੇ ਹੀ ਸਨ ਕਿ ਅੱਗੋਂ-ਜੀਭ ਜਿੱਥੇ ਸੀ ਓਥੇ ਦੀ ਓਥੇ ਹੀ ਰਹਿ ਗਈ, ਮਾਨੋਂ ਇਕ ਵਾਰ ਹੀ ਜਿਵੇਂ ਕਿਸੇ ਨੇ ਆਕੇ ਰਾਜੇ ਦੇ ਮੂੰਹ ਪਰ ਮੋਹਰ ਲਗਾ ਦਿੱਤੀ।

ਪੂਰਨ ਭਗਤ-ਹੇ ਰਾਜਾ! ਮਤ੍ਰੇਈ ਮਾਂ ਝੂਠੀ ਸੀ, ਤੇਰਾ ਪੁਤ੍ਰ ਅਨਦੋਸਾ ਸੀ ਜੋ ਤੇਰੋ ਹੌਥੋਂ ਮਾਰਿਆ ਗਿਆ, ਤੇਰੇ ਤੇ ਉਹ ਹੱਤਯਾ ਲੱਗ ਚੁੱਕੀ ਹੈ ਜੋ ਕੁੰਭੀ ਨਰਕ ਤੋਂ ਸਿਵਾਇ ਹੁਣ ਤੇਨੂ ਕਿਸੇ ਥਾਂ ਠੌਰ ਨਹੀਂ ਮਿਲੇਗੀ, ਹਾਂ, ਜੇ ਸਾਰੀ ਦੀ ਸਾਰੀ ਹੂ-ਬ-ਹੂ ਸੱਚੇ ਸੱਚ ਕਥਾ ਰਾਣੀ ਖੁਦ ਸੁਣਾ ਦੇਵੇ ਤਾਂ ਪੁੱਤ੍ਰ ਦਾ ਵਰ ਦਾਨ ਪ੍ਰਾਪਤ ਹੋ ਸਕਦਾ ਹੈ।

ਪਾਪਣ ਲੂਣਾਂ ਨੇ ਖੁਦ ਆਪਣਾ ਕ੫ਟ

ਪੂਰਨ ਭਗਤ ਅੱਗੇ ਪ੍ਰਗਟ ਕਰਨਾ

੪੩.

ਹੁਣ ਲੂਣਾਂ ਦੀ ਜਦ ਵਾਰੀ ਆਈ ਤਾਂ ਔਲਾਦ ਦੀ ਪ੍ਰਬਲ ਇਛਯਾ ਨੂੰ ਰੋਕਣਾਂ ਉਸ ਲਈ ਬੜਾ ਕਠਨ ਹੋ ਗਿਆ ਤੋ ਹੇ ਤ੍ਰੇਲੀਓ ਤ੍ਰੇਲੀ ਹੋਈ ਹੋਈ ਅੱਗੇ ਵੱਧਕੇ ਜੋਗੀ ਦੇ ਪਾਸ ਜਾਕੇ ਬੋਲੀ ਕਿ ਹੇ ਮਹਾਰਜ ! ਮੈਨੂੰ ਬਖਸ਼ੋ, ਬਖਸ਼ ਲਵੋਂ, ਬਖਸ਼ਨਹਾਰ ਹੋ, ਮੈਥੋਂ ਬੜਾ ਭਾਰਾ ਗੁਨਾਹ ਹੋਯਾ ਹੇ, ਜਿਸਦੀ ਮੁਆਫ਼ੀ ਕਿਸੇ ਦਰ ਨਹੀਂ ਹੈ, ਹੋ ਬਖਸ਼ਨਹਾਰ ਜੀ ! ਮੈਨੂੰ ਬਖਸ਼ ਲਵੋ, ਪੁੱਤ੍ਰ ਪੂਰਨ ਮੇਰੇ ਤੇ ਮੋਹਤ ਨਹੀਂ ਹੋਯਾ ਸੀ, ਸਗੋਂ ਮੈ ਤੱਤੀ ਉਸਦੇ ਅਨੂਪ ਰੂਪ ਨੂੰ ਦੇਖ ਮੋਹਤ ਹੋ ਗਈ ਸਾਂ, ਮੈਂ ਹੀ ਉਸ ਵਿਚਾਰੇ ਅਨਦੋਸੇ ਪੁੱਤ੍ਰ ਨੂੰ ਮਰਵਾਉਂਣ ਵਾਲੀ ਤੱਤੀ ਲੂਣਾਂ ਹਾਂ, ਮੈ ਐਵੇਂ ਝੂਠੀਆਂ ਤੋਹਮਤਾਂ ਲਾਕੇ