ਇਖਲਕ ਦਾ ਰਤਨ
ਆਪਣੇ ਹੱਥੋਂ ਲਾਲ ਨੂੰ ਗੁਆਕੇ ਕਮੀਨੀ ਵਿਸ਼ੇ ਵਾਸ਼ਨਾਂ ਦੀ ਤ੍ਰਿਪਤੀ ਲਈ ਵੰਸ ਦਾ ਨਾਸ ਕੀਤਾ |
ਏਹ ਕਹਿਰ ਭਰੀ ਗੱਲ ਲੂਣਾਂ ਕਪਟਣ ਦੇ ਮੂੰਹੋਂ ਸੁਣਕੇ ਬੁੱਧੂ ਸਾਲਵਾਹਨ ਦੇ ਹੋਸ਼ ਹਵਾਸ ਕਾਇਮ ਹੋ ਗਏ ਤੇ ਓੁਹ ਬੜੇ ਹੀ ਕ੍ਰੋਧ ਨਾਲ ਲਾਲ ਅੰਗਯਾਰੇ ਵਰਗੇ ਨੇਤਰ ਕੱਢਕੇ ਤਲਵਾਰ ਸੂਤਕੇ ਬੋਲਿਆ-"ਹੈਂਸਿਆਰੀਏ ਚੇਡਾਲਣੇ ਪੁੱਤ੍ਰ ਭੱਖਨੀਏਂ ! ਤੂੰਹੋਂ ਹੀ ਮੇਰੇ ਹੀਰੇ, ਵਰਗੇ ਪੁੱਤ੍ਰ ਨੂੰ ਮਰ- ਵਾਯਾ, ਤੂੰ ਹੀ ਮੇਰ ਖਾਨਦਾਨ ਦ। ਸੱਤਯਾਨਾਸ ਕੀਤਾ, ਆ ਤੇਰੀ ਮੁੰਡੀ ਲਾਹਕੇ ਤੇਰਾ ਬੇੜਾ ਪਾਰ ਕਰਾਂ, ਚੰਡਾਲਣੇ! ਆ ਤੇਰੇ ਲਹੂ ਨਾਲ ਹੱਥ ਰੰਗਕੇ ਮੈਂ ਆਪਣਾ ਦਿਲ ਸ਼ਾਤ ਕਰਾਂ।
ਜੋਗੀ ਪੂਰਨ-(ਤਲਵਾਰ ਖੋਹਕੇ) ਹੇ ਰਾਜਨ ! ਹੱਛਾ ਜਾਣ ਦਿਓ, ਜੋ ਗੱਲ ਬੀਤ ਗਈ ਸੀ ਬੀਤ ਗਈ, ਉਹ ਤਾਂ ਹੁਣ ਆਯਾ, ਘਰ ਬੱਸਨਾਂ ਹੋਏਗਾ ਤਾਂ ਇਸ ਰਾਣੀ ਸੇ ਹੀ ਕੋਈ ਹੋਏਗਾ ਵਸਾਵਨ ਵਾਲਾ। ਲੂਣਾਂ ਨੇ ਅੱਜ ਉਸ ਹੱਤਯਾ ਕਰਨ ਦਾ ਭਂਡਾ ਭੰਨ ਦਿੱਤਾ, ਜੇਹੜੇ ਬਾਗਾਂ ਵਰ੍ਹੇ ਅਪਨੇ ਦਿਲ ਵਿੱਚ ਨੱਪ ਘੁੱਟਕੇ ਰਖਿਅ ਸੀ, ਹੁਣ ਰਾਜੇ ਦਾ ਕਹਿਰ ਸਹਾਰ ਜੋਗੀ ਦੀ ਗੱਲ ਸੁਣਕੇ ਮਨ ਵਿੱਚ ਲਣਾਂ ਸੋਚਨ ਲੱਗੀ ਕਿ ਬੜਾ ਜ਼ਾਹਰਾ ਜੋਗੀ ਹੈ,ਇਸਦੇ ਵਰ ਨਾਲ ਤਾਂ ਮੈਂ ਚੁਟਕੀ ਵਿੱਚ ਮੌਂਤ੍ਰੀ ਬਣ ਜਾਵਾਂਗਾ, ਰਾਜੇ ਨੇ ਵੀ ਹੁਣ ਬਿਰਥਾ ਕੋ੍ਧ ਤੋਂ ਕੋਈ ਲਾਭ ਨ ਜਾਣ ਅਪਨੇ ਟਿਕਾਣ ਤੇ ਬੈਠ ਜਾਣਾ ਯੋਗ ਜਾਤਾ ਤੇ ਚੁੱਪ ਕਰਕੇ ਅੱਥਰੂ ਡੇਗਦਾ ੨ ਇਕ ਪਾਸੇ ਹੋਕੇ ਜੋਗੀ ਪੂਰਨ ਦੇ ਸਾਹਮਣੇ ਬੈਠ ਗਿਆ ਤੇ ਬੋਲਿਆ ਕਿ ਨਾਬ ਜੀ ! ਤਸਾਂ ਸਿੱਧਾਂ ਦੀ ਕਿ੍ਪਾ ਹੋਵੇ,ਅਸਾਂ ਦੇ ਭਾਗ ਪੁੱਠੇ ਪੈ ਗਏ ਹਨ ।