ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/114

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

੧੧੦


ਪੂਰਨ ਜਤੀ ਤੇ ਮਤ੍ਰੇਈ ਲੂਣਾ

ਜੋਗੀ-(ਅੱਖੀਆਂ ਮੀਟਕੇ ਤੇ ਜ਼ਰਾਕੁ ਤਾੜੀ ਲਾਕੇ) ਉਸਕਾ ਪੁਤਲਾ ਅਜੇ ਪੰਜ ਤੱਤ ਮੇਂ ਨਹੀਂ ਰਲਿਆ।

ਰਾਜ-ਲੋਕੀ ਕਹਿੰਦੇ ਸਨ ਕਿ ਉਹ ਖੂਹ ਵਿੱਚੋਂ ਬਚਕੇ ਇਕ ਸਾਧ ਦਾ ਚੇਲਾ ਬਣਕੇ ਜੋਗੀ ਹੋ ਗਿਆ ਹੈ, ਪਰ ਮੇਰੇ ਵਿੱਚ ਏਨੀ ਹਿੰਮਤ ਅਕਲ ਕਿੱਥੇ ਜੋ ਮੈਂ ਏਸ ਗੱਲ ਤੇ ਭਰੋਸਾ ਕਰਦਾ?

ਜੋਗੀ ਪੂਰਨ ਨੇ ਵਰ ਦਾਨ ਦੇਣਾ

੪੪.

ਜੋਗੀ-(ਲੂਣਾਂ ਵਲ ਮੂੰਹ ਕਰਕੇ) ਮਾਤਾ ਜੀ ! ਤੁਸਾਂ ਸੱਚ ਬੋਲਿਆ ਹੈ, ਹਮੀਂ ਬੜੇ ਪ੍ਰਸ਼ੰਨ ਹਾਂ,ਹੁਣ ਕਰਤਾਰ ਤੁਸਾਂ ਕੋ ਚੰਦ ਜਿਹਾ ਪੁੱਤ੍ਰ ਬਖਸ਼ੇਗਾ, ਸਾਡਾ ਬਚਨ ਬਿਰਥਾ ਨਹੀਂ ਜਾਵੇਗਾ, ਰਾਜਾ ਕੋ ਮੈਂ ਠੰਡਾ ਕਰ ਲਵਾਂਗਾ, ਜਓ ਤੁਹਾਡੀ ਆਸ ਮੁਰਾਦ ਪੂਰੀ ਹੋਵੇਗੀ।

ਹੁਣ ਰਾਜਾ ਤੈੇ ਕਪਟਨ ਲੂਣਾਂ ਦੋਵੇਂ ਵਰ ਦਾਨ ਲੈਕੇ ਰਾਜ ਮਹਿਲ ਨ ਨੂੰ ਮੁੜ ਆਏ ਤੇ ਆਉਂਦਿਆਂ ਹੀ ਏਸ ਕਹਿਰ ਭਰੀ ਕਥਾ ਦਾ ਅਸਲ ਹਾਲ ਸਾਰੀਆਂ ਗੋੱਲੀਆਂ ਬਾਂਦੀਆਂ ਤੇ ਪਰਜਾ ਦੇ ਲੋਕਾਂ ਨੂੰ ਪਤਾ ਲੱਗ ਗਿਆ। ਹੁਣ ਵਿਚਾਰੀ ਦੈਵੀ ਪੁੱਤ੍ਰ ਦੇ ਵਿਛੋੜੇ ਵਿੱਚ ਨੇ ਨੇਤਰ ਹੀਨ ਹੋ ਗਈ ਇੱਛਰਾਂ ਦੇ ਦਿਲ ਵਿੱਚ ਭੀ ਆਈ ਕਿਸੇ ਮੈਂ ਭੀ ਚੱਲਾਂ ਜੋ ਮੇਰੇ ਨੇਤ੍ਰ ਹੀ ਵੱਲ ਹੋ ਜਾਣ, ਲੋਕਾਂ ਨੂੰ ਪੁੱਤਰਾਂ ਦਾ ਵਰ ਦਾਨ ਦਿੰਦਾ ਹੈ, ਮੈਂ ਨਿਮਾਣੀ ਨੂੰ ਨੇਤਰ ਦਾਨ ਨਾ ਦੇਵੇਗਾ ? ਵਿਚਾਰੀ ਇਕ ਗੋੱਲੀ ਨੂੰ ਨਾਲ ਲੈਕੇ ਜੋਗੀ ਪਾਸ ਪਹੁੰਚੀ ਤੇ ਨਾਥ ਜੀ ਨੂੰ ਆਦੇਸ ਕਰਕੇ ਗੋੱਲੀ ਤੇ ਰਾਣੀ ਦੋਵੇ ਪਾਸ ਬੈਠ ਗਈਆਂ,