੧੧੧
ਇਖਲਕ ਦਾ ਰਤਨ
ਅੱਗੋ ਪੂਰਨ ਨੇ ਭੀ ਨਮਸਕਾਰ ਕੀਤੀ।
ਇੱਛਰਾਂ-ਪੁੱਤ੍ਰ! ਮੇਰਾ ਪੁੱਤ੍ਰ ਕਿੱਥੇ ਹੈ?
ਜੋਗੀ-ਮਾਤਾ ਜੀ! ਈਹਾਂ ਸੰਸਾਰ ਮੇਂ ਹੈ
ਇੱਛਰਾਂ-ਲਾਲ! ਫਿਰ ਦੱਸ ਉਹ ਕਿੱਥੇ ਹੈ, ਮੈਂ ਓਥੇ ਹੀ ਚਲੀ ਜਾਵਾਂ ਤੇ ਮਿਲਕੇ ਅਪਨੇ ਤਪਦੇ ਮਨ ਠਾਰ ਆਵਾਂ।
ਜੋਗੀ-ਮਾਤਾ ਜੀ! ਤੇਰਾ ਪੁੱਤ੍ਰ ਮੋਯਾ ਨਹੀਂ, ਜੀਉੱਦਾ' ਹੈ, ਧੀਰਜ ਕਰੋ।
ਇੱਛਰਾਂ-ਲਾਲ ਜੁਗ ਜੁਗ ਜੀਵੇਂ! ਤੁਸੀਂ ਸਿੱਧ ਜੇ ਜੇ ਚਾਹੋਂ ਤਾਂ ਮੇਰੇ ਹੀਰੇ ਵਰਗੇ ਪੁੱਤ੍ਰ ਨੂੰ ਮਿਲਾ ਸਕਦੇ ਹੋ ਮੈ ਔਤਰੀ ਤੇ ਦਯਾ ਕਰੋ, ਜੇ ਮੇਰੀਆਂ ਅੱਖਾਂ ਹੋਣ ਤਾਂ ਮੈਂ ਅੱਖਾਂ ਨਾਲ ਪਛਾਨਕੇ ਪੁੱਤ੍ਰ ਨੂੰ ਲੱਭ ਲਵਾਂ, ਰੱਬ ਕਿਸੇ ਨੂੰ ਪੁੱਤ੍ਰ ਦਾ ਸੱਲ ਨਾ ਲਾਵੇ। ਹੇ ਪੁੱਤ੍ਰ! ਤੂੰ ਕੇਹੜੇ ਜੋਗੀ ਦਾ ਚੇਲਾ ਹੈ? ਅਵਾਜ਼ ਤਾਂ ਤੇਰੀ ਨਿਰੀ ਮੇਰੇ ਪੂਰਨ ਵਰਰੀ ਲਗਦੀ ਹੈ।
ਮਾਤਾ ਇੱਛਰਾਂ ਦਾ ਮਿਲਾਪ
੪੫.
ਜੋਗੀ-ਮਾਤਾ! ਮੈਂ ਗੁਰੂ ਗੋਰਖ ਨਾਥ ਦਾ ਚੇਲਾ ਹਾਂ, ਉਹ ਟਿੱਲੇ ਸ਼ਹਿਰ ਇਕ ਜੋਗੀਆਂ ਦਾ ਵਡਕਾ ਜੋਗੀਸ਼ੂਰ ਹੈ, ਅੱਠ ਪਹਿਰ ਸਾਨੂੰ ਹਰੀ ਭਜਨ ਤੋਂ ਛੁੱਟ ਕੋਈ ਕਾਰ ਨਹੀਂ, ਪਹਿਲਾਂ ਸਿਆਲਕੋਟ ਦੇ ਰਾਜੇ ਦੇ ਘਰ ਮੈ ਜਨਮ ਧਾਰੀ ਹੋਯਾ ਸਾਂ, ਮਤ੍ਰੇਈ ਮਾਤਾ ਨੇ ਮਰਵਾ ਸੁੱਟਣ ਦੀ ਸੋਚੀ ਤੇ ਹੱਥ ਪੈਰ ਵੱਢਾਕੇ ਖੂਹ ਵਿੱਚ ਸੁਟ ਪਾਯਾ। ਹੁਣ ਮਾਤਾ! ਤੂੰ ਦੇਖ ਲੈ ਜੇ ਮੈਂ ਹੀ ਤੇਰਾ ਪੁੱਤ੍ਰ ਪੂਰਨ ਹਾਂ ਤਾਂ ਤੇਰੇ ਸਾਹਮਣੇ ਖੜਾ ਹਾਂ।