ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਖਲਾਕ ਦਾ ਰਤਨ

ਨਿਰਾਸਤਾ ਤੇ ਪ੍ਰਾਰਥਨਾ

੨.

ਦੁਨੀਆਂ ਵਿੱਚ ਧਨ, ਦੌਲਤ ਦਾ ਮਾਨ ਰੱਖਣ ਵਾਲੇ ਧਨਪਾਤ੍ਾਂਂ ਦੀ ਸ਼੍ਰੇਣੀ ਦੇ ਸਰਦਾਰ ਹੱਦੋਂ ਵੱਧ ਸੁਖਾਂ ਨਾਲ ਰਤ ਹੋਏ ਹੋਏ ਰਾਜਾ ਸਾਲਵਾਹਨ ਨੂੰ ਮਾਲ ਤੇ ਮਿਲਖ ਦੀ ਕੋਈ ਪ੍ਰਵਾਹ ਨਹੀਂ, ਐਸ਼ ਅਰਾਮ ਦੀ ਕੋਈ ਕਮੀ ਨਹੀਂ, ਜੋ ਚੀਜ਼ ਜ਼ਬਾਨ ਥੋਂ ਨਿਕਲੇ ਨਿਕਲਣਸਾਰ ਆ ਹਾਜ਼ਰਹੁੁੰਦੀ ਹੈ, ਐਹਲਕਾ ਦਾ ਹਰ ਵੇਲੇ ਗੋਲ ਗੋਲ ਚੁਤਰਫੀ ਘੇਰਾ ਰਾਜੇ ਦੇ ਉਦਾਲੇ ਚੰਦ ਨੂੰ ਪ੍ਰਵਾਰ ਪੈਣ ਵਤ ਪਿਆ ਰਹਿੰਦਾ ਹੈ ਤੇ ਏਹਨਾਂ ਦੀਆਂ ਖੁਸ਼ਾਮਦੀ ਮਿੱਠੀਆਂ ੨ ਗੱਲਾਂ ਬਾਤਾਂ ਦਾ ਦੌਰ ਹਰ ਵਕਤ ਗਰਮਾ ਗਰਮ ਜਾਰੀ ਰਹਿੰਦਾ ਹੈ। ਐਨਾ ਕੁਝ ਰਾਜ ਭਾਗ ਆਦਿਕ ਪ੍ਰਾਪਤ ਹੁੰਦਿਆਂ ਹੋਇਆਂ ਭੀ ਰਾਜਾ ਸਾਲਵਾਹਨ ਹਰੇਕ ਸੁਖ ਨੂੰ ਪ੍ਰਾਪਤ ਕਰ ਚੁਕਣ ਵਾਲੇ ਬੰਦਿਆਂ ਦੀ ਸ਼੍ਰੇਣੀ ਵਿਚੋਂ ਨਹੀਂ ਗਿਣੇ ਜਾ ਸਕਦੇ, ਐਹਲਕਾਰਾਂ ਦੀਆਂ ਰਾਜਾ ਸਾਹਿਬ ਨੂੰ ਹਰ ਵੇਲੇ ਖੁਸ਼ ਰੱਖ ਸੱਕਣ ਦੀਆਂ ਸਾਰੀਆਂ ਕੋਸ਼ ਥਾਂ ਨਿਸਫਲ ਤੇ ਅਜਾਈਂ ਜਾਂਦੀਆਂ ਹਨ, ਅਸਲੀ ਉਪਾਮਤਾ ਤੇ ਨਿਰਾਸਤਾ ਦਾ ਕਾਰਨ ਜਾਣਦੇ ਹੋਏ ਭੀ ਅਮੀਰ ਵਜ਼ੀਰ ਏਸ ਦਿਲ ਦੀ ਲੱਗੀ ਦਾ ਕੋਈ ਉਪਾ ਨਹੀਂ ਕਰ ਸਕਦੇ ਸੰਸਾਰ ਭਰ ਦੇ ਵੈਦਾਂ ਹਕੀਮਾਂ ਪਾਸ ਕੋਈ ਦਾਰੁ ਦਰਮਲ ਨਹੀਂ ਕਿ ਏਸ ਅੰਤ੍ਰੀਵੀ ਦੁਖ ਦੀ ਪੀੜਾ ਨਾਲ ਪੀੜਤ ਹੋਏ ਹੋਏ ਰਾਜੇ ਦੀ ਪੀੜਾ ਨੂੰ ਦੂਰ ਕਰ ਸੱਕਣ, ਵੈਦ ਵਿਚਾਰੇ ਏਸ ਲਾ ਇਲਾਜ ਬੀਮਾਰੀ ਨੂੰ ਦੂਰ ਵੀ ਕਿੱਕਣ ਕਰਨ, ਏਹ ਕੋਈ ਤਪ ਤਿਲੀ, ਹੈਜ਼ਾ, ਮਲੇਰੀਆ ਆਦਿਕ ਬੀਮਾਰੀਆਂ ਵਾਂਗਥੋੜੀ