੧੦
ਇਖਲਾਕ ਦਾ ਰਤਨ
ਨੂੰ ਪੂਰਾ ਕਰਨ ਦਾ ਜੋ ਕੋਈ ਭੀ ਕਿਸੇ ਨੇ ਸਾਧਨ ਦਸਿਆ ਬੇਦਰੇਗ ਪਾਣੀ ਵਾਂਗਪੈਸਾ ਰੋੜ੍ਹਕੇ ਉਸ ਨੂੰ ਰਾਜਾ ਪੂਰਾ ਕਰਦਾ ਹੋਇਆ ਆਪਣੀ ਸੱਧਰ ਪੂਰੀ ਹੁੰਦੀ ਦੇਖਣ ਦਾ ਸੁਪਨੇ ਤੇ ਸੁਪਨਾ ਲੈ ਰਿਹਾ ਹੈ।
ਪੂਰਨ ਜੀ ਦਾ ਜਨਮ
੩.
ਰਾਜਾ ਸਾਲਵਾਹਨ ਦੀ ਚਾਹ ਤੇ ਸੱਧਰ ਭਰੀ ਸਿੱਕ ਅੱਜ ਪੂਰਨ ਹੋਈ ਹੋਈ ਦਿਖਾਈ ਦੇ ਰਹੀ ਹੈ, ਉਸਦੇ ਚਿਹਰੇ ਤੇ ਜੋ ਸਦੀਵ ਉਦਾਸੀਨਤਾ ਤੇ ਉਪਰਾਮਤਾ ਦੇ ਨਿਸ਼ਾਨ ਟਪਕਦੇ ਦਿਖਾਈ ਦੇਂਦੇ ਸਨ, ਅੱਜ ਕਿਧਰੇ ਨਜ਼ਰ ਨਹੀਂ ਆਉਂਦੇ? ਸਗੋਂ ਉਦਾਸੀ ਤੇ ਉਪ੍ਰਾਮਤਾ ਦੀ ਥਾਂ ਉਸਦਾ ਚੇਹਰਾ ਗੁਲਾਬ ਦੇ ਫੁੱਲ ਦੀ ਨਿਆਈਂ ਟਹਿਕਦਾ ਨਜ਼ਰ ਆ ਰਿਹਾ ਹੈ। ਅੱਜ ਉਸਦੀ ਸਾਰੀ ਉਮਰ ਦੀ ਸਿੱਕ ਪੂਰੀ ਹੋ ਗਈ ਹੈ, ਅੱਜ ਉਸਦੇ ਮਨ ਦੀਆਂ ਮਨੋ ਕਾਮਨਾਂ ਜੋ ਨਿੱਤ ਸਵੇਰ ਤੋਂ ਲੈ ਸ਼ਾਮ ਤੱਕ ਉਸ ਦੇ ਮਨ ਵਿਚ ਉਠਦੀਆਂ ਰਹਿੰਦੀਆਂ ਸਨ ਪੂਰਨ ਹੋਈਆਂ ਹੋਈਆਂ ਦਿਖਾਈ ਦੇ ਰਹੀਆਂ ਹਨ,ਠੀਕ! ਸੰਸਾਰੀਆਂ ਨੂੰ ਪੁਤ੍ਰ ਦੇ ਜਨਮ ਸਮਾਨ ਕੋਈ ਖੁਸ਼ੀ ਨਹੀਂ, ਅੱਜ ਸਿਆਲ ਕੋਟ ਦਾ ਰਾਜਾ ਸੌਤਰਾ ਹੋ ਗਿਆ ਤੇ ਉਸਦੇ ਦਿਲ ਵਿੱਚੋਂ ਪੁਤਰ ਵਾਸ਼ਨਾ ਦੇ ਪੂਰੇ ਨਾ ਹੋਣ ਦਾ ਰੜਕ ਰਿਹਾ ਕੰਟਕ ਦੂਰ ਹੋ ਗਿਆ ਹੈ, ਉਸ ਦੀ ਨਿਰੰਕਾਰ ਨੇ ਸੁਣ ਲਈ ਹੈ, ਉਸ ਦੀ ਲਾ ਇਲਾਜ ਬੀਮਾਰੀ ਦੀ ਔਧ ਪੁੱੱਗ ਗਈ ਹੈ ਤੇ ਸ਼ਫਾ ਹਾਸਲ ਹੋ ਗਈ ਹੈ। ਅੱਜ ਉਹ ਭੀ ਸਾਰੇ ਸੰਸਾਰਕ ਸੁਖਾਂ ਨੂੰ ਪ੍ਰਾਪਤ ਕਰ ਚੁਕੇ ਬੰਦਿਆਂ