ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪੂਰਨ ਜਤੀ ਤੇ ਮਈ ਲੂਣਾ

ਮਾਂ ਦੀ ਗਿਣਤੀ ਵਿਚ ਗਣਿਆਂ ਜਾਣ ਦਾ ਹੱਕ ਦਾਰ ਹੋਗਿਆ ਹੈ, ਤੋਂ ਅੱਜ ਉਸਦੇ ਸੁੱਕ ਬਿ੍ੱੱਛ ਨੂੰ ਫਲ ਲੱਗ ਗਿਆ ਹੈ,ਅੱਜ ਉਸ ਦੇ ਨੇ ਨਿਰਾਸ਼ਾ ਭਰੇ ਦਿਲ ਨੂੰ ਢਾਰਸ ਬੱਝ ਗਈ ਹੈ। ਜਿਸ ਬਾਲ ਦੇ ਮੁਖੜੇ ਨੂੰ ਦੇਖਣ ਲਈ ਸਾਰਾ ਰਾਜ ਭਵਨ ਬਾਰਾਂ ਬਰਸ ਦੀ ਲੱਗੀ ਔੜ ਤੋਂ ਅੱਕੇ ਹੋਏ ਜੱਟ ਦੀ ਘਬਰਾਹਟ ਵਾਂਗ ਘਬਰਾ ਰਿਹਾ ਸੀ ਤੇ ਦਿਨ ਰਾਤ ਟਿੱਕਾ ਸਾਹਿਬ ਦੇ ਜਨਮ ਧਾਰਨ ਲਈ ਨਿਰੰਕਾਰ ਦੀ ਦਰਗਾਹ ਵਿੱਚ ਅਰਜ਼ਾਂ ਕਰਦਾ ਤੇ ਸੁੱਖਾਂ ਮਨਾ ਰਿਹਾ ਸੀ ਅੱਜ ਉਸ ਚੰਦ੍ਰ ਮੁਖ ਟਿੱਕਾ ਤੋਂ ਸਾਹਿਬ ਹਾਂ ਜੀ ਕਿਸੇ ਆਉਣ ਵਾਲੇ ਸਮੇਂ ਨੂੰ ਚਾਰ ਚੰਨ ਲਾਣ ਵਾਲੇ ਯੋਗ ਟਿੱਕਾ ਸਾਹਿਬ ਜੀ ਦਾ ਜਨਮ ਹੋ ਗਿਆ ਹੈ।ਸਾਲਵਾਹਨ ਦੀ ਅਮਿੱਤ ਖੁਸ਼ੀ ਦਾ ਕੋਈ ਅੰਤ ਤੇ ਪਾਰਾ-ਵਾਰ ਨਹੀਂ, ਵਧਾਈਆਂ ਦੇਣ ਵਾਲਿਆਂ ਦੀਆਂ ਦਿਲੀ ਇੱਛਾ ਪੂਰਣ ਕੀਤੀਆਂ ਜਾਂਦੀਆਂ ਹਨ। ਗਰੀਬਾਂ ਨੂੰ ਅੱਠੇ ਪਹਿਰ ' ਮਠਿਆਈਆਂ ਤੇ ਸੁੰਦਰ ੨ ਭੋਜਨ ਤੇ ਕੱਪੜੇ ਆਦਕਾਂ ਦੇ ਖੁਲੇ ਭੰਡਾਰੇ ਖੋਲ ਦਿਤੇ ਗਏ ਹਨ, ਕੋਈ ਅਜੇਹਾ ਭਿਖਾਰੀ ਨਹੀਂ ਜੋ ਅੱਜ ਸਾਲਵਾਹਨ ਦੇ ਹੱਥੋਂ ਮਾਲਾ ਮਾਲ ਨਾ ਹੋ ਰਿਹਾ ਹੋਵੇ। ਪਤ ਦੇ ਜਨਮ ਦੀਆਂ ਵਧਾਈਆਂ ਤੇ ਹਰ ਪਾfਸਓ ਉਸਦੇ ਚਿਰ ਕਾਲ ਤੱਕ ਚਿਰੰਜੀਵ ਹੋਣ ਦੀਆਂ ਅਸੀਸਾਂ ਨੂੰ ਸੁਣ ਸੁਣਕੇ ਰਾਜਾ ਸਾਲਵਾਹਨ ਦਾ ਮਨ ਕੌਲ ਫੁੱਲ ਵਾਂਗ ਪ੍ਰਫੁੱਲਤ ਹੋ ਰਿਹਾ ਹੈ ਤੇ ਅੱਜ ਉਹ ਆਪਣੇ ਆਪ ਵਿਚ ਫੁੱਲਿਆ ਨਹੀਂ ਸਮਾਉਂਦਾ। ਏਸਤਰਾਂ ਰਾਜਾ ਪਰਜਾ ' ਦੋਵੇਂ ਧਿਰਾਂ ਟਿੱਕਾ ਸਾਹਿਬ ਦੇ ਜਨਮ ਪਰ ਅਨੰਤ ਖੁਸ਼ ਨਾਲ ਖੀਵੇ ਹੋ ਰਹੇ ਹਨ।