ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੧੫ਪੂਰਨ ਜਤੀ ਤੇ ਮਤ੍ਰੇਈ ਲੂਣਾ

ਹੋਈਆਂ ਹਨ ਤੇ ਇਹੋ ਹੀ ਹਰ ਦਿਲ ਵਿੱਚ ਆਸ ਬੱਝ ਰਹੀ ਹੈ ਕਿ ਪਲੋ ਪਲੀ ਵਿੱਚ ਹਰ ਦਿਲ ਨੂੰ ਪਿਆਰੇ ਲੱਗਣ ਵਾਲੇ ਟਿੱਕਾ ਪੂਰਨ ਚੰਦ ਜੀ ਦੇ ਦਰਸ਼ਨ ਹੋਏ ਕਿ ਹੋਏ, ਰਾਜਾ ਸਾਲਵਾਹਨ ਤੇ ਉਸਦੇ ਸਾਰੇ ਐਹਲਕਾਰ ਪ੍ਰਜਾ ਸਮੇਤ ਅਤਯੰਤ ਉਤਾਵਲੇ ਹੋਏ ੨ ਪੂਰਨ ਜੀ ਦਾ ਰਾਹ ਘੜੀ ਮੁੜੀ ਤੱਕ ਰਹੇ ਹਨ,ਖਾਸ ਕਰ ਰਾਜਾ ਜੀ ਦਾ ਬਾਰਾਂ ਬਰਸ ਦੀ ਉਡੀਕ ਨਾਲ ਕੁਮਲਾਯਾ ਹੋਯਾ ਮੁਖੜਾ ਅੱਜ ਪ੍ਰਸੰਨ ਚਿੱਤ ਨਜ਼ਰ ਆ ਰਿਹਾ ਹੈ, ਉਸਦੇ ਚੇਹਰੇ ਤੇ ਜੋ ਹਰ ਵੇਲੇ ਖੁਸ਼ੀ ਦੇ ਨਾਲ ਮਿਲੀ ਹੋਈ ਕੁਝ ੨ ਗ਼ਮੀ ਦੀ ਝਲਕ ਵਜਦੀ ਸੀ ਬਿਲਕੁਲ ਰਫ਼ੂ ਚੱਕਰ ਹੋਈ ੨ ਦਿਖਾਈ ਦੇ ਰਹੀ ਤੇ ਸਪਸ਼ਟ ਇਕੱਲੀ ਖੁਸ਼ੀ ਨੇਹੀ ਉਸਦੇ ਚੇਹਰੇ ਨੂੰ ਕਸ਼ਮੀਰ। ਸਿਓਵਾਂਗ ਕਰ ਰਖਿਆ ਹੈ। ਸਿਆਲਕੋਟ ਦੀ ਆਂ ਚੌਹਾਂ ਕੂਟਾਂ ਵਿੱਚ ਖੁਸ਼ੀਆਂ ਦੇ ਸ਼ਾਦੀਆਨੇ ਬਜ ਰਹੇ ਸਨ ਕਿ ਅੱਚਨਚੇਤ ਹੀ ਪਰਮ ਪਿਆਰੇ ਪ੍ਰਜਾ ਨੂੰ ਸੁਤੇ ਸਿੱਧ ਹੀ ਕੁਦਰਤੀ ਪਿਆਰੇ ਲੱਗਣ ਵਾਲੇ ਟਿੱਕਾ ਸਾਹਿਬ ਪੂਰਨ ਚੰਦ ਜੀ ਨੌਕਰਾਂ ਚਾਕਰਾਂ ਤੇ ਐਹਲਕਾਰਾਂ ਸਮੇਤ ਰਾਜ ਦਰਬਾਰ ਵਲ ਆਉਂਦੇ ਦਿਖਾਈ ਦਿੱਤੇ। ਇਸ ਵੇਲੇ ਪੂਰਨ ਜੀ ਦੇ ਹਰ-ਮਨ ਪਿਆਰੇ ਦਰਸ਼ਨ ਬੜੇ ਹੀ ਸ਼ੋਭਨੀਯ ਸਨ, ਭੋਰੇ ਵਿੱਚੋਂ ਨਿਕਲਕੇ ਖੁਸ਼ੀ ਵਿੱਚ ਭਰੇ ਭਰਾਏ ਬਾਰਾਂ ਬਰਸਾਂ ਦੀ ਲੰਮੀਂ ਮੁਦਤ ਪਿੱਛੋਂ ਪੂਰਨ ਚੰਦ ਜੀ ਪਿਤਾ ਦੇ ਦਰਸ਼ਨਾਂ ਦੀ ਸਧਰ ਦਿਲ ਵਿੱਚ ਲੈ ਰਾਜ ਦਰਬਾਰ ਦੀ ਸੇਧ ਰੱਖੀ ਚ ਆ ਰਹੇ ਹਨ, ਦੇਖਦਿਆਂ ੨ ਸਾਲਵਾਹਨ ਦਾ ਰਾਜ ਦਰਬਾਰ ਆ ਗਿਆ, ਬੜੇ ੨ ਪਤਵੰਤੇ ਤੇ ਲਾਇਕ ਐਹਲਕਾਰ, ਵਜ਼ੀਰ, ਮਖੀਰ ਆਪੋ ਆਪਣੀਆਂ ਨੀਯਤ ਜਗ੍ਹਾਂ ਪਰ ਸਜ ਰਹੇ ਹਨ, ਪੂਰਨ ਚੰਦ ਜੀ ਹੌਲੇ ੨ ਆਪਣੇ ਪਿਆਰੇ ਪਿਤਾ ਰਾਜਾ