ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/20

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

੧੬


ਇਖਲਾਕ ਦਾ ਰਤਨ

ਸਾਲਵਾਹਨ ਵੱਲ ਚਲੇ ਆ ਰਹੇ ਹਨ, ਪਾਸ ਪਹੁੰਚਦਿਆਂ ਸਾਰਾ ਹੀ ਪੂਰਨ ਚੰਦ ਜੀ ਨੇ ਪਿਤਾ ਜੀ ਦੇ ਚਰਨਾਂ ਪਰ ਸੀਸ ਰੱਖਕੇ ਚੁਫਾਲ ਡਿੱਗਕੇ ਬੜੀ ਹੀ ਅਧੀਨਗੀ ਸਹਿਤ ਨਮਸ਼ਕਾਰਾ ਕੀਤੀ, ਪੂਰਨ ਜੀ ਬਾਰਾਂ ਬਰਸਾਂ ਦੇ ਵਿਛੋੜੇ ਪਿੱਛੋਂ ਦਾ ਆਪਣੇ ਪਿਤਾ ਜੀ ਦੇ ਚਰਨਾਂ ਪਰ ਸੀਸ ਰਖਕੇ ਨਮਸ਼ਕਾਰ ਕਰਨਾ ਕੀ ਸੀ,ਮਾਨੋਂ ਰਾਜੇ ਦੇ ਸਾਰੇ ਖਿਆਲੀ ਸੁਪਨਿਆਂ ਨੂੰ ਫਲ ਲੱਗ ਜਾਣਾ ਸੀ, ਉਹ ਮਨ ਹੀ ਮਨ ਵਿੱਚ ਆਪਣੇ ਪਿਆਰੇ ਪੁੱਤ੍ਰ ਨੂੰ ਸਪੁੱਤ੍ਰ ਤੇ ਤੇਜ ਪ੍ਰਤਾਪ ਵਾਲਾ, ਅਦਬ ਦਾ ਪੁਤਲਾ ਖਿਆਲ ਕਰਨ ਲੱਗਾ। ਫੇਰ ਚੁੱਕਕੇ ਪੁੱਤ੍ਰ ਨੂੰ ਗਲ ਨਾਲ ਲਾਯਾ, ਘੁੱਟਕੇ ਪਿਆਰ ਭਰੀ ਜੱਫੀ ਪਾਕੇ ਕਲੇਜਾ ਠੰਢਾ ਕੀਤਾ, ਮੂੰਹ ਸਿਰ ਚੁੰਮਿਆਂ, ਵਧਨ ਫੁਲਨ ਲਈ ਅਣਗਿਣਤ ਅਸੀਸਾਂ ਦਿੱਤੀਆਂ ਤੇ ਆਪਣੇ ਜਿਗਰ ਜਾਨ ਦੇ ਟੁਕੜੇ ਨੂੰ ਲਾਡ ਨਾਲ ਗੋਦੀ ਵਿੱਚ ਬਠਾ ਲਿਆ। ਇਹ ਉਹ ਅਦੁਤੀ ਦ੍ਰਿਸ਼ਯ ਦਾ ਸਮਾਂ ਸੀ ਜਿਸ ਦਾ ਕਥਨ ਕਰਨਾ ਕਠਨ ਹੈ, ਏਸ ਸਮੇਂ ਦੀ ਸੋਭਾ ਅਸਚਰਜ ਹੀ ਬਣ ਰਹੀ ਸੀ, ਪ੍ਰਜਾ ਦੇ ਸਾਰੇ ਲੋਕ ਵਾਜੇ ਤੂਤੀਆਂ ਆਦਿਕ ਵਜਾਕੇ ਖੁਸ਼ੀਆਂ ਮਨਾ ਰਹੇ ਸਨ, ਥਾਂ ਥਾਂ ਤੇ ਢਾਣੀਆਂ ਬਣਾਕੇ ਰਾਜੇ ਦੇ ਜੱਸ ਗਾਇਨ ਕਰ ਰਹੇ ਸਨ, ਜਿਤਨੀਆਂ ਵਧਾਈਆਂ ਪੂਰਨ ਜੀ ਦੇ ਜਨਮ ਸਮੇਂ ਰਾਜੇ ਨੂੰ ਜਾ ਜਾਕੇ ਲੋਕ ਦਿੰਦੇ ਸਨ ਅੱਜ ਉਸਤੋਂ ਚਾਰ ਗੁਣਾ ਵਧਕੇ ਪਰਜਾ ਦੇ ਲੋਕ ਦੇ ਰਹੇ ਹਨ। ਰਾਜਾ ਸਾਲਵਾਹਨ ਉਸ ਮਹਾਨ ਤੇਜੱਸਵੀ ਰਾਜੇ ਬਿਕ੍ਰਮਾਜੀਤ ਦੀ ਕੁਲ ਵਿੱਚੋਂ ਸਨ ਜਿਸਦੇ ਤੋਰੇ ਸੰਮਤ ਅੱਜ ਤੱਕ ਚੰਦ੍ਰਮਾਂ ਦੀ ਨਿਆਈਂ ਦੁਨੀਆਂ ਵਿੱਚ ਪ੍ਰਕਾਸ਼ਮਾਨ ਹਨ, ਅੱਜ ਦਾ ਸਮਾਂ ਐਸਾ ਸੁੰਦਰ ਤੇ