੧੭
ਪੂਰਨ ਜਤੀ ਤੇ ਮਤ੍ਰੇਈ ਲੂਣਾ
ਸੁਹਾਵਨਾਂ ਬਣਨ ਦਾ ਕਾਰਨ ਭੀ, ਖਾਸ ਇਹੋ ਹੀ ਸੀ ਕਿ ਏਸ ਪੀੜ੍ਹੀ ਦੇ ਯੁਵਰਾਜ ਟਿੱਕਾ ਸਾਹਿਬ ਦੇ ਦਰਸ਼ਨਾਂ ਦਾ ਅੱਜ ਪਹਿਲਾ ਦਿਨ ਸੀ।
ਪਰਖ ਤੇ ਵਿਆਹ ਲਈ ਪ੍ਰੇਰਨਾਂ
੭.
ਅੱਜ ਇਕ ਖਾਸ ਜਗ੍ਹਾ ਪੂਰਨ ਜੀ ਦੀ ਪ੍ਰਾਪਤ ਕੀਤੀ ਅਸਤ੍ ਸ਼ਸਤ੍ਰ ਵਿੱਦਯਾ ਨੂੰ ਦੇਖਣ ਲਈ ਨੀਯਤ ਕਰਕੇ ਸਜਾਈ ਗਈ ਹੈ, ਇਕ ਵੱਡਾ ਸਾਰਾ ਸ਼ਾਮਿਆਨਾ ਲਗਾਯਾ ਗਿਆ ਹੈ, ਉਸ ਦੇ ਥੱਲੇ ਖਾਸ ੨ ਐਹਲਕਾਰ ਸਭਾ ਵਿੱਚ ਆ ਡਟੇ ਹਨ, ਰਾਜਾ ਸਾਲਵਾਹਨ ਦੇ ਸਮੀਪ ਰਾਜ ਮੰਤ੍ਰੀ ਜੀ ਬੈਠੇ ਦਿਖਾਈ ਦੇ ਰਹੇ ਹਨ, ਰਾਜਾ ਪਿਆਰ ਤੇ ਹੁੱਬ ਨਾਲ ਕਹਿ ਰਿਹਾ ਹੈ ਕਿ ਹੇ ਸਪੁੱਤ੍ਰ ਪੁੱਤ੍ਰ ਜੀਉ! ਜੋ ਕੁਝ ਭੋਰੇ ਦੇ ਬਾਰਾਂ ਬਰਸੀ ਬਨਬਾਸ ਸਮੇਂ ਵਿੱਚ ਰਾਜ ਨੀਤੀ, ਸ਼ਸਤ੍ ਵਿੱਦਯਾ, ਰਾਜ ਵਿੱਦਯਾ ਆਦਿਕ ਕਰਤਬ ਸਿਖਲਾਏ ਗਏ ਹਨ ਉਨ੍ਹਾਂ ਨੂੰ ਆਪ ਹੁਣ ਸਾਰੇ ਸਭਾ ਸੱਦ ਬੇਠੇ ਇਨ੍ਹਾਂ ਦੇ ਸਾਹਮਣ ਕਰਕੇ ਦਿਖਲਾਓ, ਤਾਕਿ ਆਪ ਦੇ ਗੁਰੂ ਅਥਵਾ ਉਸਤਾਦ ਦੀ ਜਸ ਕੀਰਤੀ ਜਗਤ ਵਿੱਚ ਉੱਜਲ ਹੋਵੇ। ਸਪੁੱਤ੍ਰ ਪੁੱਤ੍ਰ ਪੂਰਨ ਜੀ ਅਪਨੇ ਪਰਮ ਪਿਆਰੇ ਪਿਤਾ ਜੀ ਦਾ ਹੁਕਮ ਸੁਣਕ ਤੇ ਇਕਾਗਰ ਬਿਰਤੀ ਹੋਕੇ ਆਪਣ ਦੇਵੀ ਹੁਨਰ ਦੀ ਬਰਖਾ ਕਰਨ ਲਗਦੇ ਹਨ ਤੇ ਇਸਤਰਾਂ ਉਚਾਰਦੇ ਹਨ ਕਿ ਹੈ ਸਭਾ ਸੱਦੋਂ (ਮੈਂਬਰ)! ਕੇਵਲ ਇਕ ਅਕਾਲ ਪੁਰਖ ਦੀ ਅਰਾਧਨਾਂ ਤੋਂ ਛੁੱਟ ਹੋਰ ਕਿਸੇ ਦੀ ਉਪਾਸ਼ਨਾਂ ਕਰਨੀ ਯੋਗ ਨਹੀਂ, ਸਾਰੀਆਂ ਬੁਰਿਆਈਆਂ ਤੇ ਤਕੱਬਰ ਨੂੰ ਛੱਡ ਕੇ ਕੇਵਲ