ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯


ਪੂਰਨ ਜਤੀ ਤੇ ਮਤ੍ਰੇਈ ਲੂਣਾ

ਸਭਾ ਸੱਦ ਅਤਯੰਤ ਖੁਸ਼ ਤੇ ਪ੍ਰਸੰਨ ਹੋਏ, ਏਹ ਉਪਦੇਸ਼ ਜੋ ਤੇ ਇੱਕ ਬਾਰਾਂ ਬਰਸਾਂ ਪਿਛੋਂ ਸੰਸਾਰ ਦੀ ਹਵਾ ਖਾਣ ਵਾਲੇ ਬਾਲੀ ਉਮਰਾਂ ਦੇ ਅੱਲ੍ਹੜ ਬੱਚੇ ਦੇ ਮੂੰਹੋਂ ਨਿਕਲਿਆ ਸੀ ਕੋਈ ਮਾਮੂਲੀ ਅਸਰ ਰੱਖਣ ਵਾਲਾ ਨਹੀਂ ਸੀ, ਇਕ ਵੇਰ ਤਾ ਸਭਾ ਵਿਚ ਬੈਠੇ ਸਾਰੇ ਸ੍ਰੋਤੇ ਲੂੰ ਲੂੰ ਖੁਸ਼ ਹੋ ਗਏ ਤੇ ਵਾਹ ਵਾਹ ਸ਼ਬਦ ਦਾ ਗਾਇਣ ਕਰ ਉਠੇ ਤੇ ਵਿਚ ੨ ਕਈ ਕਹਿਣ ਲੱਗ ਪਏ ਕਿ ਧੰਨ ਰਾਣੀ ਇੱਛਰਾਂ ਦੀ ਕੁੱਖ ਹੈ ਜਿਨ ਐਸਾ ਗਿਆਨਵਾਨ, ਵਿਦਵਾਨ,ਭਗਤ ਪੁਤਰ ਉਤਪੰਨ ਕੀਤਾ ਹੈ,ਏਹ ਸੱਚ ਤੇ ਠੀਕ ਹੈ ਕਿ ਕਿਸੇ ਨੂੰ ਭਵਿਸ਼ਯਤ ਕਾਲ ਵਿੱਚ ਹੋਣ ਵਾਲ ਸਮਾਚਾਰਾਂ ਦਾ ਪਤਾ ਨਹੀਂ ਹੁੰਦਾ ਏਸੇ ਹੀ ਖਿਆਲ ਅਨੁਸਾਰ ਏਥੋਂ ਦੇ ਸਾਰੇ ਬੈਠੇ ਦ੍ਰਿਸ਼ਟਾ ਕੀ ਜਾਣਦੇ ਹਨ ਕਿ ਕੋਈ ਦਿਨ ਆਵੇਗਾ ਕਿ ਏਹੋ ਹੀ ਟਿੱਕਾ ਸਾਹਿਬ ਪੰਜਾਬ ਦੇਸ ਦੀਆਂ ਨਸਲਾਂ ਨੂੰ ਇਖਲਾਕ ਦਾ ਅਚੰਭਿਤ ਸਬਕ ਦੇਣ ਲਈ ਉਚੇ ਤੇ ਸੁਚੇ ਰਤਨ ਸਾਬਤ ਹੋਣਗੇ।

ਹੁਣ ਰਾਜਾ ਸਾਲਵਾਹਨ ਦਾ ਚੇਹਰਾ ਪਿਆਰ ਤੇ ਹੁਬ ਨਾਲ ਠਣਕਿਆ, ਤੇ ਖੁਸ਼ੀ ਦੇ ਮਾਰੇ ਫੁਲਿਆ ਨਹੀਂਸਮਾ- ਉਂਦਾ। ਰਾਜਾ ਜੀ ਆਪਣੇ ਬੈਠੇ ਸਮੀਪ ਮੰਤ੍ਰੀ ਨਾਲ ਸਲਾਹ ਕਰਨ ਲੱਗੇ ਕਿ ਹੈ ਸਿਆਣੇ ਮੰਤ੍ਰੀ! ਮਾਪਿਆਂ ਦੇ ਸਿਰ ਪੁਤਰ ਦੇ ਵਿਆਹ ਆਦਿਕ ਦਾ ਭੀ ਸੰਸਾਰਕ ਚਾਲ ਅਨੁਸਾਰ ਬੜਾ ਭਾਰਾ ਕਰਜਾ ਹੁੰਦਾ ਹੈ, ਸੁੱਖ ਨਾਲ ਜਦ ਹੁਣ ਭਗਵੰਤ ਦੀ ਦਯਾ ਹੈ ਕਿ ਮੈਨੂੰ ਅੱਜ ਆਪਣੇ ਜਿਗਰ ਜਾਨ ਤੋਂ ਪਿਆਰੇ ਪੁੱਤਰ ਪੂਰਨ ਚੰਦ ਜੀ ਹਰ ਵਿੱਦਯਾ ਵਿੱਚ ਨਿਪੁੰਨ ਤੇ ਪੂਰਨ ਗੁਣਵਾਨ ਦਿਖਾਈ ਦਿੰਦੇ ਹਨ ਤੇ ਚੜ੍ਹਦੀ ਜਵਾਨੀ ਵਿਚੀ ਪੈਰ ਰੱਖ ਰਹੇ ਹਨ ਏਧਰ ਮੇਰੇ ਦਿਲ ਵਿਚ ਭੀ ਕਿਸੇ ਖੁਸ਼