ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦



ਇਖਲਾਕ ਦਾ ਰਤਨ

ਦੇ ਦੇਖਣ ਦੀ ਸਧਰ ਚੱਕਰ ਲਗਾ ਰਹੀ ਹੈ, ਚੰਗਾ ਹੋਵੇ ਜੇ ਪੂਰਨ ਚੰਦ ਜੀ ਦਾ ਵਿਵਾਹ ਕਾਰਜ ਹੁਣ ਕਰ ਦਿਤਾ ਜਾਵੇ, ਏਸਤਰਾਂ ਇਕ ਤਾਂ ਮਾਪਿਆਂ ਦੇ ਸਾਰੇ ਫਰਜ਼ ਜੋ ਉਲਾਦ ਸਬੰਧੀ ਹੁੰਦੇ ਹਨ ਉਹਨਾਂ ਵਿੱਚ ਮੈਂ ਪੂਰਾ ਉੱਤਰ ਕੇ ਆਪਣੇ ਆਪ ਸਤੰਤ੍ਰ ਹੋ ਜਾਵਾਂਗਾਂ ਤੇ ਦੂਸਰੇ ਜੋ ਰਾਤ ਦਿਨ ਕਿਸੇ ਖੁਸ਼ੀ ਦੇਖਣ ਦੀ ਚਾਹ ਮੇਰੇ ਦਿਲ ਵਿਚ ਰਹਿੰਦੀ ਹੈ ਏਸ ਵਸੀਲੇ ਉਹ ਭੀ ਪੂਰੀ ਹੋ ਜਾਵੇਗੀ, ਕਿਉਂ ਜੋ ਪੁਤਰ ਵਿਵਾਹ ਦੀ ਖੁਸ਼ੀ ਨਾਲੋਂ ਵਧੀਕ ਖੁਸ਼ੀ ਕੋਈ ਨਹੀਂ ਹੁੰਦੀ ਤੇ ਜਿੰਦਗੀ ਦੇ ਸਾਸਾਂ ਦਾ ਭੀ ਕੋਈ ਵਸਾਹ ਨਹੀਂ। ਰਾਜਾ ਜੀ ਅਜੇ ਏਹ ਸਲਾਹ ਮੰਤ੍ਰੀ ਅੱਗੇ ਪੇਸ਼ ਕਰ ਹੀ ਰਹੇ ਸਨ ਕਿ ਅਦਬ ਦੇ ਪੁਤਲੇ ਪੂਰਨ ਜੀ ਨੇ ਉਠਕੇ ਪਿਤਾ-ਅੱਗੇ ਸੀਸ ਨਿਵਾਇਆ ਤੇ ਦੋਵੇਂ ਹੱਥ ਜੋੜਕੇ ਨਿੰਮ੍ਰਤਾ ਸਹਿਤ ਬੇਨਤੀ ਕੀਤੀ ਕਿ ਹੇ ਪ੍ਰਮ ਪਿਆਰੇ ਪਿਤਾ ਜੀ! ਮੇਰੇ ਵਿਆਹ ਸਬੰਧ ਦਾ ਅਜੇ ਬਿਲਕੁਲ ਫਿਕਰ ਨਾ ਕਰਨਾ, ਕਿਉਂ ਜੋ ਵੇਦਾਂ ਸ਼ਾਸਤਾ੍ਂ ਤੇ ਵਡੇ ਵਡੇ ਧਾਰਮਕ ਪੁਸਤਕਾਂ ਦੀ ਏਹ ਆਰਯਾ ਹੈ ਕਿ ਪੰਝੀ ਬਰਸ ਤੱਕ ਬ੍ਰਹਮ ਚਰਯ ਰਖਕੇ ਗ੍ਰਹਿਸਥ ਧਰਮ ਵਿੱਚ ਪੈਰ ਰਖਣਾ ਉਚਿਤ ਹੈ, ਉਸਤੋਂ ਪਿਛੋਂ ਯਥਾ ਯੋਗ ਸੰਤਾਨ ਉਤਪਨ ਕਰ ਬਾਨ ਪ੍ਰਸਤ ਧਾਰਨ ਕਰਨਾ ਚਾਹੀਦਾ ਹੈ, ਫੇਰ ਮਨ ਤੇ ਵਾਸ਼ਨਾ ਸੋਧਣ ਲਈ ਸੰਨਿਆਸ ਆਸ਼੍ਰਮ ਵਿਚ ਦਾਖਲ ਹੋਣਾ ਜਰੂਰੀ ਹੈ, ਸੋ ਹੈ ਪਿਤਾ ਜੀ ਤੂੰ ਆਪ ਨੇ ਆਪਣੇ ਪੁਤਰ ਪੂਰਨ ਨੂੰ ਅਜੇ ਗ੍ਰਹਿਸਥ ਧਰਮ ਵਿੱਚ ਵਸ਼ ਕਰਨ ਲਈ ਪ੍ਰੇਰਣਾ ਨਾ ਕਰਨੀ। ਇਹ ਬੇਨਤੀ ਐਸੀ ਦਲੀਲ ਤੇ ਯੁਕਤੀ ਤੇ ਭਰਪੂਰ ਸੀ ਕਿ ਸਿਆਣੇ ਰਾਜ ਮੰਤ੍ਰੀ ਤੇ ਰਾਜਾ ਦੋਵੇਂ ਡੂੰਘੀਆਂ ਸੋਚਾਂ ਵਿੱਚ ਪੈ ਗਏ, ਕੁਝ ਸਮਾਂ ਲੰਘ ਜਾਣ ਪਿਛੋਂ