ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੪



ਇਖਲਾਕ ਦਾ ਰਤਨ

ਕੋਈ ਸੰਬੰਧ ਨਹੀਂ ਮੈਂ ਤੇਰੇ ਦਰਸ਼ਨ ਦੀ ਜਦ ਤੋਂ ਤੂੰ ਭੋਰੇ ਵਿੱਚ ਨਿਵਾਸ ਧਾਰੀ ਹੋਕੇ ਪਲ ਰਿਹਾ ਸੈਂ ਉਦੋਂ ਦੀ ਹੀ ਚਾਹਵਾਨ ਸਾਂ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ, ਅੱਜ ਮੈਨੂੰ ਤੇਰਾ ਚੰਦ੍ਰਮਾਂ ਵਰਗਾ ਚਮਕਦਾ ਲਾਲ ਸੇਉ ਵਰਗਾ ਸੁੰਦਰ ਮੁਖੜਾ ਦਿਖਾਈ ਦਿੱਤਾ। ਤੇਰੇ ਅੱਜ ਦੇ ਦਰਸ਼ਨਾਂ ਨੇ ਮੇਰੀ ਮੋਈ ਹੋਈ ਆਸ ਨੂੰ ਜਿਵਾ ਦਿੱਤਾ ਹੈ, ਮੈਂ ਸੱਚ ਜਾਣ ਐਨਾਂ ਚਿਰ ਰੰਢੇਪਾ ਹੀ ਕੱਟਿਆ ਸੀ, ਵਿਆਹ ਤੋਂ ਪਿੱਛੋਂ ਇਕ ਦਿਨ ਭੀ ਸੁਖ ਦੀ ਸੇਜ ਨਹੀਂ ਮਾਣੀ। ਰਾਜਾ ਭਾਵੇਂ ਬੁਢਾਪੇ ਵਿੱਚ ਮੈਨੂੰ ਇਕ ਨੀਚ ਜਾ਼ਤ ਵਿੱਚੋਂ ਵਿਆਹ ਕੇ ਲੈ ਆਯਾ ਹੈ ਤੇ ਰਾਜ ਭਾਗ ਤੇ ਤਖਤ ਪਰ ਲਿਆ ਬਿਠਾਇਆ ਹੈ ਪਰ ਦਿਲ ਦਾ ਸ਼ੌਕ ਲਾਚਾਰ ਕਰਦਾ ਹੈ ਤੇ ਤੇਰ ਪਿਆਰ ਮੈਨੂੰ ਮਜਬੂਰ ਕਰਦਾ ਹੈ ਕਿ ਮੈਂ ਤੇਰੇ ਜਿਗਰ ਨੂੰ ਠਾਰਾਂ ਤੇ ਆਪ ਠਰਾਂ, ਤੂੰ ਡਰ ਨਾ ਜੇ ਚਾਹੇਂ ਤਾਂ ਮੈਂ ਜ਼ਿਮੀਂ ਅਸਮਾਨ ਦੇ ਤਾਰੇ ਤੋੜਕੇ ਲਿਆ ਸਕਦੀ ਹਾਂ, ਮੇਰੀ ਤਾਕਤ ਉਹ ਹੈ ਜੋ ਰੱਸੀ ਨੂੰ ਸੱਪ ਬਣਾ ਦੇਵੇ, ਮੇਰੀ ਤਾਕਤ ਉਹ ਹੈ ਜੋ ਰਾਜੇ ਸਾਲਵਾਹਨ ਨਰਕ ਅਗਨ ਵੱਲ ਤੋਰ ਤੇਨੂੰ ਤਖਤ ਤੇ ਬਿਠਾ ਆਪਣੀ ਸੁੰਦਰ ਸੇਜਾ ਦੇ ਸੁਖ ਸਹਿਜੇ ਦਿਵਾ ਸਕੇ।

     ਅੱਜ ਸਾਲਵਾਹਨ ਦਾ ਪੰਡਤ ਪੁੱਤ੍ਰ ਕਰਮ ਗਤ ਦੇ ਘੇਰੇ ਵਿੱਚ ਘੇਰਿਆ ਖੜਾ ਲੂਣਾਂ ਵੱਲ ਹੱਕਾ ਬੱਕਾ ਦਖ ਰਿਹਾ ਹੈ ਤੇ ਸੋਚਦਾ ਹੈ ਕਿ ਏਹ ਕੀ ਕਹਿਰ ਵਰਤ ਗਿਆ। ਰੂੰ ਵਿੱਚੋਂ ਅੱਗ ਦੀ ਚਿੰਗਾੜੀ ਕਿਵੇਂ ਭੜਕ ਉੱਠੀ, ਅੱਜ ਧਰਮ ਮਾਤ ਲੂਣਾਂ ਦੀ ਮੱਤ ਕੌਣ ਮਾਰ ਗਿਆ, ਅੱਜ ਲੂਣਾਂ ਜਿਸਨੂੰ ਕਿ ਮੈਂ ਧਰਮ ਮਾਤਾ ਖਿਆਲ ਕਰਕੇ ਮਹਿਲਾਂ ਵਿੱਚ ਨਮਸਕਾਰ ਕਰਨ ਲਈ ਆਇਆ ਸਾਂ ਕੇਹੜੇ ਰੋੜ੍ਹ ਵਿੱਚ ਰੁੜ੍ਹ ਗਈ, ਕੀਹ