ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬



ਇਖਲਾਕ ਦਾ ਰਤਨ

ਕੁਬਚਨ ਤੇ ਕੁਵਾਕ ਬੋਲਣ ਦਾ ਹੀਆ ਨਾ ਕਰਨਾ ਤੇ ਰੰਚਕ ਮਾਤ੍ਰ ਭੀ ਐਸੇ ਭੈੜੇ ਤੇ ਨੀਚ ਖਿਆਲ ਮੁੜ ਚਿੱਤ ਵਿਚ ਨਾ ਲਿਆਵਣੇ, ਉਦੋਂ ਹੀ ਇਸਤ੍ਰੀਆਂ ਪੂਜਨ ਯੋਗ ਹੁੰਦੀਆਂ ਹਨ ਜੋ ਆਪਣੇ ਪਤੀ ਤੋਂ ਛੁਟ ਹੋਰ ਸਭ ਸੰਸਾਰ ਦੇ ਮਨੁੱਖਾਂ ਨੂੰ ਆਪਣੇ ਨਾਲੋਂ ਵਡੇਰੀ ਉਮਰ ਦੇ ਨੂੰ ਪਿਤਾ ਸਮਾਨ, ਆਪਣੀ ਉਮਰ ਦੇ ਨੂੰ ਭਰਾ ਸਮਾਨ ਤੇ ਛੋਟੇ ਬੱਚੇ ਨੂੰ ਪੁੱਤਰ ਸਮਾਨ ਦੇ ਸਮਝਣ। ਹੇ ਮਾਤਾ ਤੁਸੀਂ ਸਤੀ ਇਸਤ੍ਰੀਆਂ ਵਿਚੋਂ ਇਕ ਸ੍ਰੇਸ਼ਟ ਬਣਕੇ ਦੁਨੀਆਂ ਵਿੱਚ ਆਪਣਾ ਨਾਮ ਉੱਜਲ ਕਰੋ, ਐਸੇ ਨੀਚ ਵਿਸ਼ੇ ਵਾਸ਼ਨਾ ਤੇ ਵਿਲਾਸੀ ਪੁਰਸ਼ਾਂ ਵਾਲੇ ਕੰਮਾਂ ਵਿਚ ਪੈਰ ਧਰਨ ਦਾ ਸੁਫਨੇ ਮਾਤ੍ਰ ਭੀ ਖਿਆਲ ਨਾ ਕਰੋ, ਹੇ ਧਰਮ ਮਾਤਾ! ਤੁਸੀਂ ਮੇਰੀ ਸੱਕੀ ਮਾਤਾ ਇੱਛਰਾਂ ਦੇ ਥਨੀਕ ਤੇ ਮੇਰੇ ਪੂਜਨ ਯੋਗ ਹੋ, ਮੈਂ ਫੇਰ ਮੁੜ ਆਪ ਦੇ ਚਰਨਾਂ ਤੇ ਸੀਸ ਰਖ ਕੇ ਕਹਿੰਦਾਂ ਹਾਂ ਕਿ ਮਾਤਾ ਮੇਰੇ ਪਾਸੋਂ ਆਪ ਦੀ ਕੋਈ ਬੇਅਦਬੀ ਹੋ ਗਈ ਹੈ ਤਾਂ ਖਿਮਾਂ ਕਰੋ ਖਿਮਾਂ ਕਰੋ, ਬਖਸ਼ ਲਵੋ ਬਖਸ਼ ਲਵੋ, ਮੈਂ ਏਥੇ ਆਪ ਨੂੰ ਨਮਸਕਾਰ ਕਰਨ ਆਉਣ ਕਰਕੇ ਭਾਵੇਂ ਅਪਰਾਧੀ ਹੀ ਸਹੀ ਪਰ ਮੇਰੇ ਸਤੀ ਧਰਮ ਨੂੰ ਕਲੰਕਤ ਕਰਕੇ ਐਸਾ ਮਨਹੂਸ ਕਾਲਕ ਦਾ ਟਿੱਕਾ ਮੇਰੇ ਮੱਥੇ ਪਰ ਨਾ ਮਲੋ, ਹੇ ਮਾਤਾ! ਬਖਸ਼ ਲਵੋ, ਬਖਸ਼ ਲਵੋ, ਇਸ ਪ੍ਰਕਾਰ ਦੇ ਤਰਲੇ ਮਿੰਨਤਾਂ ਤੇ ਹਾੜਿਆਂ ਦੀ ਪੂਰਨ ਜੀ ਬਰਖਾ ਕਰ ਰਹੇ ਹਨ, ਪਰ ਪਾਪਣ ਤੇ ਹੱਤਿਆਰਣ ਲੂਣਾਂ ਦਾ ਮਨ ਲੇਸ ਭਰ ਭੀ ਧਰਮ ਦੀ ਅੰਸ ਵੱਲ ਨਹੀਂ ਝੁਕਿਆ, ਉਹ ਐਸੇ ਸਿੱਖਯਾ ਮਈ ਬਚਨ ਤੇ ਤਰਲਿਆਂ ਨੂੰ ਸੁਣ ਹੋਰ ਭੀ ਤੇਜ਼ੀ ਨਾਲ ਬੋਲਦੀ ਹੈ, ਬੱਸ ਪੂਰਨਾਂ ਹੁਣ ਤੇਰੇ ਵੱਸ ਨਹੀਂ, ਤੂੰ ਫੋਕੇ ਗਿਆਨ ਛਾਂਟਕੇ