੨੭
ਪੂਰਨ ਜਤੀ ਤੇ ਮਤ੍ਰੇਈ ਲੂਣਾ
ਅਪਨੀ ਪਿਆਰੀ ਜਿੰਦ ਨੂੰ ਗੁਆ ਬੈਠਣ ਦੇ ਮਨਸੂਬੇ ਬੰਨ੍ਹ ਰਿਹਾ ਹੈਂ? ਦੇਖ, ਜੇ ਅਜੇ ਭੀ ਭਲਾ ਚਾਹੁੰਦਾ ਹੈਂ ਆ ਮੇਰਾ ਕਿਹਾ ਮੰਨ ਲੈ,ਚਾਰ ਦਿਨ ਦੀਆਂ ਮੌਜਾਂ ਮਾਨ ਲੈ, ਮੈਂ ਤੇਰੇ ਤੇ ਜੀਉ ਜਾਮਾਂ ਆਪਣੀ ਜਿੰਦ ਜਾਨ ਸਭ ਕੁਝ ਵੇਚ ਚੁਕੀ ਹਾਂ,ਤੂੰ ਮੇਰਾ ਸਿਰਤਾਜ ਬਣ ਤੇ ਮੈਂ ਤੇਰੀ ਗੋੱਲੀ ਬਣਦੀ ਹਾਂ। ਵੱਡੇ ਵੱਡੇ ਪੰਡਤ ਤਪੀ ਤਪੀਸ੍ਵਰ ਸਭ ਏਸ ਕਾਮ ਵਾਸ਼ਨਾਂ ਦੇ ਫੰਧੇ ਵਿੱਚ ਫਸੇ ਤੇ ਫਸਕੇ ਸੈਂਕੜੇ ਹਜ਼ਾਰਾਂ ਬਰਸਾਂ ਦੇ ਜਤ ਸਤ ਸਾਧ ਕੇ ਕੀਤੀ ਹੋਈ ਕਮਾਈ ਨੂੰ ਏਸ ਹਵਨ ਕੁੰਡ ਪਰ ਵਾਰ ਗਏ। ਆ ਪੂਰਨਾਂ! ਅਨਮੁੱਲੇ ਰਤਨ ਦੀ ਕਦਰ ਕਰ, ਸੱਚ ਹੈ ਕਿਸੇ ਸਿਆਣੇ ਦਾ ਕਥਨ ਹੈ ਕਿ "ਅਨ ਮਾਂਗਤ ਮੋਤੀ ਮਿਲੇ, ਮਾਂਗੇ ਮਿਲੇ ਨਾ ਭੀਖ" ਦੇਖ ਪੂਰਨਾਂ, ਏਸ ਸੰਸਾਰ ਵਿੱਚ ਅਨਗਿਣਤ ਰੂਹਾਂ ਐਸੀਆਂ ਵਿਚਰਰਹੀਆਂ ਹਨ ਜੋ ਇਕ ਦੂਸਰੇ ਦੇ ਦਿਲ ਦੀ ਚਾਹ ਕਰਦੀਆਂ ਹਨ, ਤੇਰਾ ਪੱਥਰ ਨਾਲੋਂ ਕਰੜਾ ਦਿਲ ਮੇਰੇ ਚੰਦ੍ਰਮਾਂ ਨੂੰ ਮਾਤ ਕਰਨ ਵਾਲੇ ਮੁਖੜੇ ਪਰ ਕਿਉਂ ਨਹੀਂ ਰੀਝਦਾ, ਪੂਰਨ ਚੰਦ ਤੇਰਾ ਨਾਮ ਭੀ ਸੋਹਣਾ,ਤੇਰੀ ਚਾਲ ਢਾਲ ਨਿਆਰੀ,ਤੇਰਾ ਹਸੂੰ ਹਸੂੰ ਕਰਕੇ ਬੋਲਨਾ ਮਿੱਠਾ ਤੇ ਦਿਲ ਨੂੰ ਮੋਹ ਲੈਣ ਵਾਲਾ ਚੌੜਾ ਤੇ ਯੋਗੀ ਮਸਤਕ ਮੇਰੇ ਲਈ ਐਸ ਵੇਲੇ ਮੌਤ ਦਾ ਕੰਮ ਕਰ ਰਹੇ ਹਨ, ਬਹੁਤ ਵੇਲਾ ਫੋਕੇ ਗਿਆਨਾਂ ਤੇ ਝੂਠੀ ਖੁਸ਼ਕ ਰਾਜਨੀਤੀ ਦੇ ਛਾਂਟਣ ਵਿੱਚ ਵੰਝਾਂ ਦਿੱਤਾ ਹਈ, ਹੁਣ ਤਾਂ ਤਰਸ ਕਰ ਤੇ ਛੱਡ ਏਹਨਾਂ ਝੂਠੇ ਖਰੜ ਗਿਆਨਾਂ ਦਾ ਖੈਹੜਾ ਤੇ ਮੰਨ ਲੈ ਮੇਰਾ ਕਹਿਣਾ ਸੁਖ ਪਾਵੇਂਗਾ! ਸ਼ੁਕਰ ਹੈ ਜੇ ਰੱਬ ਨੇ ਮੇਰੀਨਰਦ ਭੀ ਸਿੱਧੀ ਪਾਈ ਹੈ ਤਰਸ ਕਰ ਮੈਨੂੰ ਰੁੜ੍ਹਦੀ ਜਾਂਦੀ ਨੂੰ ਹੱਥ ਦੇ ਕੇ ਬਚਾ ਲੈ।