ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੮



ਇਖਲਾਕ ਦਾ ਰਤਨ

ਪੂਰਨ ਜੀ ਨੂੰ ਗੁੱਸਾ ਆਉਣਾ

੧੧

ਇਸ ਵਾਰੀ ਪੂਰਨ ਜੀ ਉੱਤਰ ਦਿੰਦੇ ਹੋਏ ਗੁੱਸੇ ਨਾਲ ਭਰਪੂਰ ਲਾਲ ਅੰਗਾਰੇ ਵਰਗੀਆਂ ਅੱਖੀਆਂ ਕਰਕੇ ਬੋਲੇ-ਅਫਸੋਸ ਹੈ ਮਾਤਾ! ਉਸ ਦਿਨ ਪ੍ਰਿਥਵੀ ਦਾ ਤਖਤਾ ਨਾ ਬਦਲ ਜਾਵੇਗਾ ਜਿਸ ਦਿਨ ਕਿ ਪੁੱਤ੍ਰ ਮਾਤਾ ਦੀ ਸੇਜ ਮਾਣੇਗਾ? ਕੀ ਉਸ ਦਿਨ ਅਸਮਾਨ ਦੇ ਤਾਰੇ ਟੁੱਟਕੇ ਧਰਾ ਉੱਪਰ ਨਾ ਆ ਪੈਣਗੇ? ਐਸੇ ਉਪੱਦਰ ਨੂੰ ਪ੍ਰਿਥਵੀ ਕਿਵੇਂ ਸਹਾਰ ਸਕੇਗੀ? ਕੀ ਉਸ ਦਿਨ ਧਰਤੀ ਦਾ ਕਲੇਜਾ ਨਾ ਪਾਟ ਜਾਵੇਗਾ ਤੇ ਸਾਰੀ ਸ੍ਰਿਸ਼ਟੀ ਉਸ ਵਿੱਚ ਗ਼ਰਕ ਨਾ ਹੋ ਜਾਵੇਗੀ? ਹੇ ਮਾਤਾ! ਆਪਣੇ ਪਤ ਬ੍ਰਤ ਧਰਮ ਨੂੰ ਵੱਟਾ ਨਾ ਲਾਓ ਤੇ ਮੇਰੇ ਵਰਗੇ ਅੱਲ੍ਹੜ ਪੁੱਤ੍ਰ ਦੇ ਸਿਰ ਐਸਾ ਜਨਮ ਜਨਮਾਤ੍ਰਾਂ ਦੇ ਅਸਹਿ ਕਸ਼ਟਾਂ ਪਿੱਛੋਂ ਭੀ ਨਾ ਧੋਤੇ ਜਾਣ ਵਾਲਾ ਕਲੰਕ ਲਾਉਂਣ ਦਾ ਯਤਨ ਨਾ ਕਰੋ। ਢੰਠ ਲੂਣਾਂ ਆਪਣੀ-ਦੁਸ਼ਟਤਾ ਭਰੀ ਦਲੀਲ ਨੂੰ ਪੂਰਾ ਕਰਨ ਖਾਤਰ ਅਨੇਕਾਂ ਉਕਤੀਆਂ ਯੁਕਤੀਆਂ ਨਾਲ ਪੂਰਨ ਵਰਗੇ ਜਿਵੇਂ ਬਾਲੀ ਉਮਰਾ ਵਿੱਚ ਹੀ ਸਤ ਧਰਮ ਨੂੰ ਪਛਾਣਨ ਵਾਲੇ ਮਹਾਂ ਗਿਆਨੀ ਦੀਆਂ ਅੱਖਾਂ ਵਿੱਚ ਮਿਰਚਾਂ ਪਾਉਂਣੀਆਂ ਚਾਹੁੰਦੀ ਹੈ ਤੇ ਇਸਤਰਾਂ ਬੋਲਦੀ ਹੈ, ਕਿ ਪੂਰਨ ਚੰਦਾ! ਤੈਨੂੰ ਪੰਡਤਾਂ ਨੇ ਐਵੇਂ ਝੂਠੇ ਤੇ ਫੋਕੇ ਉਲਟੇ ਵੇਦ ਪੜ੍ਹਾ ਛੱਡੋ ਹਨ, ਅਸਲ ਵਿੱਚ ਪਾਪ ਪੁੰਨ ਕੋਈ ਵਸਤੂ ਨਹੀਂ, ਭੋਗ ਦਿੰਦੇ ਭੋਗਦੇ ਹਨ, ਆਤਮਾਂ ਦਾ ਇੰਦ੍ਰਿਆਂ ਨਾਲ ਕੋਈ ਸਬੰਧ ਨਹੀਂ, ਤੂੰ ਵਿਚਾਰਵਾਨ ਬ੍ਰਹਮ ਗਿਆਨੀ ਹੈਂ, ਭਲਾ ਦੱਸ ਏਸ ਵਿੱਚ ਹੁਣ ਭੀ ਤੈਨੂੰ ਕੋਈ ਸੰਸਾ ਹੈ?