ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੩੦ਇਖਲਾਕ ਦਾ ਰਤਨ

ਹੇ ਮੇਰੀਆਂ ਜੀਉਂਦੀਆਂ ਆਸਾਂ ਨੂੰ ਖਾਕ ਨਾਲਮਿਲਾ ਦੇਣ ਵਾਲੇ ਚੰਦਾ! ਏਸ ਜਹਾਨ ਤੇ ਬੜੇ ਬੜੇ ਮਛੰਦਰੀ ਨਾਥ ਸ਼ਿਵਜੀ, ਰਾਵਨ, ਬਾਲੀ, ਬ੍ਰਹਮਾਂ ਆਦਿਕ ਹੋ ਚੁਕੇ ਹਨ ਪਰ ਏਸ ਕਾਮ ਵਾਸ਼ਨ ਦੇ ਜ਼ਬਰਦਸਤ ਹੜ੍ਹ ਨੂੰ ਉਹ ਭੀ ਨਹੀਂ ਰੋਕ ਸੱਕੇ ਤੇ ਵਿਰਕਤੀਆਂ ਸ਼ਕਤੀਆਂ ਵਿਸਾਰ ਅੰਤ ਏਸ ਚੱਕਰ ਤੋਂ ਛੁਟਕਾਰਾ ਨਹੀਂ ਪਾਸਕੇ ਤਾਂ ਮੇਂ ਤੂੰ ਕਿਸ ਪਾਣੀ ਹਾਰ ਹਾਂ, ਕਿਸ ਬਾਗ ਦੀਮੂਲੀ ਹਾਂ? ਅੱਜ ਉਸੇ ਬਲੀ ਕਾਮਦੇਵ ਨੇ ਮੇਰੇ ਅੰਦਰ ਭੀ ਪ੍ਰਵੇਸ਼ ਕੀਤਾ ਹੈ, ਤੇਰੇ ਵਰਗੇ ਚੰਦਰ ਮੁਖ ਅੱਗੇ ਮੈਂ ਭਿਖਾਰਨ ਬਣ ਸੁਵਾਲੀ ਹੋ ਰਹੀ ਹਾਂ, ਖੈਰ ਪਾ ਤੇ ਆਸ ਧਾਰਕੇ ਆਪਣੇ ਦਰ ਤੇ ਆਈ ਭਿਖਾਰਨ ਨੂੰ ਸੱਖਣੀ ਨਾ ਮੋੜ ਵਸਲ ਦਾ ਖੈਰ ਪਾ,ਮੇਰੀ ਅੱਡੀ ਹੋਈ ਝੋਲੀ ਨੂੰ ਭਰਪੂਰ ਕਰਕੇ ਆਪਣੇ ਦਰੋਂ ਤੋਰ।

ਲੂਣਾਂ ਵੱਲੋਂ ਮੌਤ ਦਾ ਡਰਾਵਾ ਤੇ ਲਹੂ ਦਾ
ਕਟੋਰਾ ਭਰਕੇ ਪੀਣ ਦੀ ਧਮਕੀ

੧੨.

ਪੂਰਨ ਚੰਦ ਜੀ ਉੱਪਰਲੇ ਬਜੁਰਗਾਂ ਦੇ ਨਾਮਨੂੰ ਲੂਣਾਂ ਦੇ ਮੂੰਹੋਂ ਕਲੰਕਤ ਹੁੰਦੇ ਦੇਖ ਸਹਿ ਨਹੀਂ ਸਕੇਤੇ ਰੰਜ ਭਰੀ ਵਿਉਂਤ ਨਾਲ ਬੋਲੇ ਹੋ ਧਰਮ ਮਾਤਾ! ਏਸ ਨੀਚ ਵਾਸ਼ਨਾਂ ਨੂੰ ਪੂਰਾ ਕਰਨ ਖਾਤ੍ਰ ਐਸੇ ਐਸੇ ਮਹਾਨ ਬਜੁਰਗਾਂ ਨੂੰ ਕਲੰਕਤ ਕਰ, ਉਹਨਾਂ ਨੂੰ ਆਪਣੇ ਵਰਗੇ ਵਿਸ਼ੇ ਵਿਕਾਰਾਂ ਦੇ ਭੋਰੇ ਸਾਬਤ ਨਾ ਕਰੋ, ਉਹਨਾਂ ਦੇ ਨਾਮ ਅਟੱਲ ਹਨ, ਉਨ੍ਹਾਂ ਦੇ ਕਾਰਨਾਮਿਆਂ ਨੂੰ ਅਰਥ ਦੀ ਨਿਗ੍ਹਾ ਨਾਲ ਨਾ ਦੇਖਦੇ ਹੋਏ ਲੋਕਾਂਚੁਕ ਅਨਰਥ ਘੜ ਮਾਰੇ ਹਨ। ਗੋਰਖ ਨਾਥ, ਲਛਮਨ, ਹਨੂਮਾਨ, ਭੈਰੋਂ