ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧




ਪੂਰਨ ਜਤੀ ਤੇ ਮਤ੍ਰੇਈ ਲੂਣਾ

ਆਦਿਕ ਭੀ ਤਾਂ ਏਸੇ ਹੀ ਧਰਤੀ ਦੀ ਖਾਕ ਤੋਂ ਸਰੀਰ ਧਾਰੀ ਹੋਏ ਸਨ ਜੋ ਐਸੇ ਲੰਗੋਟ ਦੇ ਜਤੀ ਹੋਏ ਹਨ ਕਿ ਜਿਨ੍ਹਾਂ ਦੀ ਜ਼ਾਹਰਾ ਮਿਸਾਲ ਹੁਣ ਭਾਵੇਂ ਨਾ ਮਿਲੇ ਪਰ ਜਦ ਤੱਕ ਧਰਤੀ ਦੇ ਉੱਪਰ ਆਸਮਾਨ ਹੈ ਤੇ ਅਸਮਾਨ ਦੇ ਥੱਲੇ ਧਰਤੀ ਇਸਥਿਤ ਹੈ ਏਹਨਾਂ ਦੇ ਨਾਮ ਚੰਦ ਸੂਰਜ ਵਾਂਗ ਚਮਕਦੇ ਦਿਖਾਈ ਦੇਣਗੇ। ਹੁਣ ਪੂਰਨ ਜੀਦੀਆਂ ਗਿਆਨਵਾਨ ਗੱਲਾਂ ਸੁਣ ਸੁਣ ਕੇ ਲੂਣਾਂ ਭੀ ਅੱਕ ਚੁੱਕੀ ਸੀ ਤੇ ਆਪਣੇ ਪਾਪ ਭੀ ਭਰੇ ਇਰਾਦੇ ਨੂੰ ਨਾ ਕਾਮਯਾਬੀ ਦੀ ਹਾਲਤ ਵਿਚ ਪਹੁੰਚਾ ਦੇਖ ਚੰਗੀ ਤਰਾਂ ਚਮਕ ਚੁਕੀ ਸੀ ਬੋੱਲੀ ਤੇ ਡਰਾਉਣ ਧਮਕਾਉਣ ਦੇ ਢੰਗ ਵਿਚ ਬੋੱਲੀ:-ਹੱਛਾ ਪੂਰਨਾਂ! ਮੈਂ ਆਪਣੀਆਂ ਆਸਾਂ ਨੂੰ ਪੂਰਨ ਕਰਨ ਲਈ ਭਾਵੇਂ ਤੇਰੇ ਪ੍ਬਲ ਆਤਮਕ ਬਲ ਪਰ ਤੇ ਨਾ ਪਾ ਸਕਾਂ,ਪਰ ਰਾਤ ਆਏ ਰਾਜੇ ਸਾਲਵਾਹਨ ਨੂੰ ਐਸਾ ਰੱਸੀ ਦਾ ਸੱਪ ਬਣਾ ਧੋਖਾ ਦੇਵਾਂਗੀ ਕਿ ਤੇਰੇ ਡੱਕਰੇ ਕਰਵਾ ਚੋਹਾਂ ਦਰਵਾਜ਼ਿਆਂ ਪਰ ਟੰਗਵਾ ਲਹੂ ਦਾ ਕਟੋਟਾ ਭਰਕੇ ਪੀਵਾਂਗੀ, ਯੂਸਫ ਵਾਂਗ ਦੋ ਅਟੀਆਂ ਤੇਰਾ ਮੁੱਲ ਪਵਾਕੇ ਸ਼ਹਿਰ ਵਿੱਚ ਡੋਂਡੀ ਪਿਟਵਾ ਦੇਵਾਂਗੀ ਤੇ ਐਸੀ ਚਿਣਗ ਚੁਵਾਤੜੀ ਲਾ ਲੰਕਾ ਤਹਿ ਕਰਕੇ ਦਿਖਵਾਂਗੀ ਕਿ ਸਾਰੇ ਗਿਆਨ ਧਿਆਨ ਘੁਸੜ ਜਾਣਗੇ ਤੇ ਅੰਤ ਏਸ ਵੇਲੇ ਨੂੰ ਹੱਥ ਮਲਕੇ ਪਛਤਾਵੇਂਗ’, ਤੇਰੀ ਮਾਂ ਇੱਛਰਾਂ ਭੀ ਜੋ ਅੱਜ ਪਟਰਾਣੀ ਬਣੀ ਬੈਠੀ ਹੈ ਕਲ ਰੋ ਰੋਕੇ ਕੀਰਨੇ ਪਾਉਂਦੀ ਦਿਖਾਈ ਦੇਵੇਗੀ, ਦੇਖ! ਹੁਣੇ ਹੀ ਮੈਂ ਕਿਸਤਰਾਂ ਜ਼ਿਮੀ ਅਸਮਾਨ ਦਾ ਰਾਜ ਉਲਟਾਉਂਦੀ ਹਾਂ।

   ਬੱਬੜਿੱਕਾ ਹੋਯਾ ੨ ਉਦਾਸ ਚਿੱਤ ਪੂਰਨ ਕਹਿਣ ਲੱਗਾ ਕਿ ਹੇ ਮਾਤਾਂ! ਤੂੰ ਮੇਰੀ ਧਰਮ ਮਾਤਾ ਹੇਂ, ਮੇਰੇ ਸਰੀਰ