ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨



ਇਖਲਾਕ ਦਾ ਰਤਨ

ਦੇ ਬੰਦ ਬੰਦ ਤਾਂ ਭਾਵੇਂ ਕਰਵਾ ਦੇਵੀਂ ਪਰ ਮੇਰੇ ਧਰਮ ਨੂੰ ਵੱਟਾ ਨਾ ਲਾਵੀਂ, ਹੇ ਮਾਤਾ! ਜੇ ਪੂਰਨ ਪੁੱਤ੍ਰ ਦੀ ਮੌਤ ਮਾਤਾ ਲੂਣਾਂ ਦੇ ਹੱਥੋਂ ਹੀ ਹੈ ਤਾਂ ਵਾਹਵਾ, ਭਾਣਾ ਸਿਰ ਮੱਥੇ ਤੇ ਝੱਲ ਮੈਂ ਏਹ ਮੌਤ ਦਾ ਛਿਨ ਭਰ ਦਾ ਕਸ਼ਟ ਤਾਂ ਸਹਿ ਲਵਾਂਗਾ, ਪਰ ਮੈਂ ਆਪਣੇ ਆਚਰਣ ਨੂੰ ਇਕ ਪਲ ਭਰ ਭੀ ਤੇਰੀ ਵਿਸ਼ੇ ਵਾਸ਼ਨਾਂ ਨੂੰ ਪੂਰਾ ਕਰਨ ਖਾਤਰ ਸਦਾ ਲਈ ਉਸ ਨਿਰੰਕਾਰ ਦੇ ਦਰੋਂ ਫਿਟਕਾਰ ਨਹੀਂ ਸਹਿਣੀਂ। ਹੱਛਾ ਮਾਤਾ! ਮੈਨੂੰ ਹੁਣ ਆਗਿਆ ਬਖਸ਼ੋ ਮੈਂ ਜਾਵਾਂ। ਏਹ ਅੰਤਲੇ ਲਫਜ਼ ਲੂਣਾਂ ਦੀ ਬਿਨਾਂ ਕਾਮ ਵਾਸ਼ਨਾਂ ਦੇ ਪੂਰੇ ਕੀਤੇ ਪੂਰਨ ਨੇ ਕਹਿਣੇ ਹੀ ਸਨ ਕਿ ਲੂਣਾਂ ਦੀਆਂ ਅੱਖਾਂ ਅੱਗੇ ਇੱਕ ਵੇਰ ਆਪਣੇ ਹੱਥੀਂ ਫਸੇ ਹੋਏ ਸ਼ਿਕਾਰ ਦੇ ਨਿਕਲਨ ਦਾ ਨਕਸ਼ਾਆ ਬੱਝਾ ਤੇ ਚੁਪ ਦੀ ਚੁਪ ਪੱਥਰ ਰੂਪ ਹੋਈ ਹੋਈ ਫਰੇਬ ਤੇ ਮਕਾਰੀ ਭਰੀ ਨਜ਼ਰ ਨਾਲ ਟਿਕਾ ਪੂਰਣ ਜੀ ਵੱਲ ਘੂਰਨ ਲੱਗੀ। ਟਿੱਕਾ ਪੂਰਨ ਚੰਦ ਧਰਮਮਾਤਾ ਦੇ ਐਸੇ ਅਨਯਾਇ ਤੇ ਨੀਚ ਕਰਮ ਦੇ ਖਿਆਲਾਤਾਂ ਦਾ ਸਾਰਾ ਨਕਸ਼ਾ ਸੋਚ ਤਰਿਆ ਤੇ ਝਟ ਪੱਟ ਆਪਣੀ ਜਾਨ ਛੁਡਾ ਏਥੋਂ ਨਿਕਲਨ ਦੇ ਆਹਰ ਸੋਚਣ ਲੱਗਾ ਤੇ ਪਲੋ ਪਲੀ ਵਿੱਚ ਏਸ ਰਾਜ ਭਵਨ ਤੋਂ ਬਾਹਰ ਹੋ ਗਿਆ

ਪੂਰਨ ਜੀ ਦਾ ਸਤ ਧਰਮ ਬਚਣਾਂ

੧੩.

ਅੱਜ ਸਿਆਲਕੋਟ ਨਗਰੀ ਦੇ ਯੁਵਰਾਜ ਬਣਨ ਵਾਲੇ ਯੋਗੀ ਟਿੱਕਾ ਸਾਹਿਬ ਸਾਹਮਣੇ ਵਾਲੇ ਮਹਿਲਾਂ ਵਿੱਚੋਂ ਨਿਕਲਕੇ ਦੌੜੇ ਜਾਂਦੇ ਦਿਖਾਈ ਦੇ ਰਹੇ ਹਨ, ਕਦਮ ਕਾਹਲੋਂ ਤੇ ਕਾਹਲਾ ਅਗਾਂਹ ਵੱਲ ਹੀ ਵਧਦਾ ਜਾ ਰਿਹਾ ਹੈ, ਪਤਾ ਨਹੀਂ ਕੀ