ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੩

 ਫਰਮਾ:Center bold letters|ਪੂਰਨ ਜਤੀ ਤੇ ਮਤ੍ਰੇਈ ਲੂਣਾ

ਕਾਰਨ ਹੈ ਕਿ ਅੱਜ ਟਿੱਕਾ ਸਾਹਿਬ ਦੇ ਨਾਲ ਕੋਈ ਨੌਕਰ ਚਾਕਰ ਭੀ ਦਿਖਾਈ ਨਹੀਂ ਦਿੰਦਾ। ਇਸਤਰਾਂ ਇਕੱਲੇ ਲਗਾਤਾਰ ਪੈਰਾਂ ਨੂੰ ਸਿਰ ਤੇ ਰੱਖੀ ਪੂਰਨ ਜੀ ਦਾ ਦੌੜੇ ਜਾਣਾ ਰਸਤੇ ਵਿੱਚ ਮਿਲਣ ਵਾਲਿਆਂ ਰਾਹੀਆਂ ਨੂੰ ਹੈਰਾਨਗੀ ਵਿੱਚ ਪਾ ਜਾਣ ਵਾਲੀ ਗੱਲ ਸੀ, ਕਈ ਰਾਹੀ ਦਿਲ ਹੀ ਦਿਲ ਵਿੱਚ ਪੁੱਛਣ ਦਾ ਹੌਂਸਲਾ ਬੰਨ੍ਹਦੇ ਹਨ, ਪਰ ਕਿਸਦੀ ਮਜਾਲ ਹੈ ਕਿ ਅਗਾਂਹ ਵਧਕੇ ਕੁਝ ਪੁੱਛ ਸਕੇ? ਦੇਖਦਿਆਂ ੨ ਹੀ ਪੂਰਨ ਚੰਦ ਜੀ ਜਿਸਤਰਾਂ ਕਿ ਘਬਰਾਏ ਹੋਏ ਤੇ ਬਿਆਕੁਲ ਹੋਏ ਪਾਪਣ ਲੂਣਾਂ ਦੇ ਮਹਿਲ ਵਿਚੋਂ ਆਏ ਸਨ, ਓਸੇ ਤਰਾਂ ਉਨ੍ਹਾਂ ਅੱਗੇ ਜਾ ਖੜੋੜੇ,ਅੱਗੋਂ ਗੋੱਲੀਆਂ ਬਾਂਦੀਆਂ ਦੂਰੋਂਹੀ ਧੁਰ ਛੱਤ ਤੋਂ ਟਿੱਕਾ ਜੀ ਨੂੰ ਐਸੀ ਭੈੜੀ ਦਿਸ਼ਾ ਵਿੱਚ ਭੱਜੇ ਆਉਂਦਿਆਂ ਦੇਖ ਥੱਲੇ ਦੌੜੀਆਂ ਆਈਆਂ, ਤੇ ਝੱਟ ਪੱਟ ਆਪਣੇ ਪਿਆਰੇ ਮਾਲਕ ਨੂੰ ਉਪਰਲੀ ਛੱਤ ਤੇ ਲੈਜਾ ਘਬਰਾਏ ਹੋਏ ਨੂੰ ਅਸਲੀ ਹਾਲਤ ਵਿੱਚ ਲਿਆਉਂਣ ਦੀ ਕੋਸ਼ਸ਼ ਕਰਨ ਲੱਗੀਆਂ।

     ਪਾਠਕ ਜੀ! ਇਹ ਮਹਿਲ ਰਾਜੇ ਸਾਲਵਾਹਨ ਦੀ ਪਟਰਾਣੀ ਰਾਣੀ ਇੱਛਰਾਂ ਦਾ ਸੀ, ਐਸ ਵੇਲੇ ਉਹ ਆਪਣੇ ਮਿਲਨ ਗਏ ਪੁੱਤ੍ਰ ਪੂਰਨ ਦੀਆਂ ਉਡੀਕਾਂ ਵਿੱਚ ਬੈਠੀ ਸਹੇਲੀਆਂ ਨਾਲ ਇਹੋ ਹੀ ਗੱਲਾਂ ਕਰ ਰਹੀ ਸੀ ਕਿ ਤਾਹੀਉਂ ਖਬਰ ਜੋ ਗੋਲੀਆਂ ਬਾਂਦੀਆਂ ਦੇ ਰੌਲੇ ਨੇ ਉਸਦੀ ਸੁਰਤ ਨੂੰ ਇਧਰ ਪਲਟਾ ਦਿੱਤਾ, ਜਾਂ ਰਾਣੀ ਇੱਛਰਾਂ ਨੇ ਉਸ ਕਮਰੇ ਵਿੱਚ ਪੈਰ ਧਰਿਆ ਜਿੱਥੇ ਕਿ ਸੰਤੋ ਤੇ ਨਿੱਕੋ ਟਿੱਕੇ ਪੂਰਨ ਚੰਦ ਜੀ ਪਾਸੋਂ ਉਸਦੀ ਹੱਡ ਬੀਤੀ ਸੁਣ ਰਹੀਆਂ ਸਨ, ਤਾਂ ਇਹ ਸਾਰਾ ਮਾਜਰਾ ਦੇਖਦਿਆਂ ਹੀ ਇੱਛਰਾਂ ਦੇ ਤਾਂ ਮਾਨੋਂ  ਪੈਰਾਂ ਥੱਲਿਓਂ ਮਿੱਟੀ