ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੫




ਪੂਰਨ ਜਤੀ ਤੇ ਮਤ੍ਰੇਈ ਲੂਣਾ

ਖੋਲ੍ਹਕੇ ਆਪਣੇ ਮੂੰਹੋਂ ਸੁਣਾ ਕਿ ਤੇਰੇ ਨਾਲ ਮੇਰੀ ਪਾਪਣ ਸੌਂਕਣ ਲੂਣਾਂ ਨੇ ਕੀਹ ਹੋਣੀ ਵਰਤਾਈ ਮੈਨੂੰ ਵਿਸ਼ਵਾਸ ਨਹੀਂ ਬੱਝਦਾ, ਤੇਰੇ ਮੂੰਹੋਂ ਸਾਰੀ ਵਿੱਥਯਾ ਸੁਣਕੇ ਮੈਨੂੰ ਯਕੀਨ ਹੋ ਨ ਜਾਵੇਗਾ।

ਪੂਰਨ ਜੀ ਨੇ ਲੂਣਾਂ ਦਾ ਇੱਛਰਾਂ ਅੱਗੇ
ਪਾਪ ਪ੍ਰਗਟ ਕਰਨਾਂ

੧੪.

ਮਾਂ ਦੇ ਤਰਲੇ ਤੇ ਵਿਆਕੁਲਤਾ ਨੂੰ ਦੇਖ ਪੂਰਨ ਜੀ ਘਬਰਾਈ ਹੋਈ ਦਸ਼ਾ ਨੂੰ ਦੂਰ ਕਰ ਬੋਲੇ, "ਮਾਤਾ! ਅੱਜ ਲੂਣਾਂ ਨੇ ਉਹ ਹਨੇਰ ਮਾਰਿਆ ਹੈ। ਜੋ ਆਦਿ ਜੁਗਾਦਿ ਕਦੇ ਭੀ ਨਹੀਂ ਹੋਇਆ ਸੀ, ਲੱਖ ਲੱਖ ਸ਼ੁਕਰ ਹੈ ਅੱਜ ਤੇਰੇ ਪੁੱਤ੍ਰ ਦਾ ਸਤ ਧਰਮ ਬਚ ਗਿਆ। ਰੱਬ ਵੱਲੋਂ ਮੇਰੇ ਬਾਪ ਦੀ ਇੱਜ਼ਤ ਬਚ ਗਈ, ਅੱਜ ਨਿਰੰਕਾਰ ਨੇ ਮੇਰੇ ਸ਼ਰਣ ਪੈਣ ਦੀ ਲਾਜ ਰੱਖ ਲਈ! ਅੱਜ ਜਿਸ ਨਿਰੰਕਾਰ ਨੂੰ ਮੈਂ ਦੂਰ ਤੋਂ ਦੂਰ ਸਮਝਦਾ ਸਾਂ ਪ੍ਰਤੱਖ ਜ਼ਾਹਰਾ ਜ਼ਰੂਰ ਨੇੜੇ ਤੋਂ ਨੇੜੇ ਦੇਖ ਲਿਆ ਹੈ, ਮਾਤਾ ਜੀ ਜਿਸ ਵੇਲੇ ਮੈਂ ਧਰਮ ਮਾਤਾ ਲੂਣਾਂ ਦੇ ਵੇਹੜੇ ਜਾ ਵੜਿਆ ਓਸੇ ਵੇਲੇ ਹੀ ਜਾਣੋ ਮੇਰੇ ਮਗਰ ੨ ਹੋਣੀ ਨੇ ਧਾਈ ਕਰ ਦਿੱਤੀ ਸੀ, ਲੂਣਾਂ ਨੇ ਮੇਰੇ ਵਾਸਤੇ ਕੀਤੀ ਤਾਂ ਬਲਦੀ ਚਿਖਾ ਤਿਆਰ ਸੀ! ਪਰ ਹੱਥ ਦੇਕੇ ਭਗਵੰਤ ਨੇ ਮੇਰੀ ਰੱਖਿਆ ਕੀਤੀ! ਜਿਸ ਗ੍ਰਹਿਸਤ ਦੀ ਪ੍ਰੇਰਣਾ ਤੁਸੀਂ ਤੇ ਪਿਤਾ ਜੀ ਦੋਵੇਂ ਕਰਦੇ ਸਾਊ, ਸਹਿਜੇ ਹੀ ਪਰਖ ਲਿਆ, ਨਾਰੀਆਂ ਦੇ ਸਤ ਧਰਮ ਗ਼ਰਕ