੩੭
ਪੂਰਨ ਜਤੀ ਤੇ ਮਤ੍ਰੇਈ ਲੂਣਾ
ਦੇਖੀ ਸੀ। ਹੁਣ ਤੱਤੀ ਨ ਜਦੋਂ ਮੇਰੇ ਧਰਮੀ ਲਾਲ ਦੇ ਹੱਥੋਂ ਮੁਰਾਦ ਪੁਗਦੀ ਨਹੀਂ ਦੇਖੀ ਤਾਂ ਚੁੱਕ ਡੱਕਰੇ ੨ ਕਰਵਾ ਚੌਹਾਂ ਦਰਵਾਜ਼ਿਆਂ ਤੇ ਟੰਗਵਾ ਦੇਣ ਦਾ ਰਾਗ ਅਲਾਪ ਦਿੱਤਾ ਹੈ। ਸ਼ੁੱਕਰ ਹੈ ਭੈਣੋਂ ! ਮੇਰੇ ਪੁਤ੍ਰ ਦਾ ਜਤ ਤੇ ਸਤ ਬਚ ਗਿਆ। ਭਗਵਾਨ ਨੇ ਹੱਥ ਦੇਕੇ ਮੇਰੇ ਪੁੱਤ੍ਰ ਲਾਜ ਰੱਖ ਲਈ,ਮੇਰੀ ਕੁੱਖ ਸੁਫਲੀ ਤੇ ਉਜਲ ਕਰ ਦਿੱਤੀ, ਆਖਰ ਜਿਸ ਪੁਤ੍ਰ ਨੇ ਕਿਸੇ ਵਬਾਈ,ਰੋਗ,ਤਪ, ਹੈਜ਼ੇ, ਗੰਠੀਏ,ਪਲੇਗ ਨਾਲ ਮਰਨਾਂ ਸੀ ਉਸਦੇ ਮਰਨ ਦਾ ਸੋਹਿਲਾ ਸੁਣ ਲਿਆ। ਚੰਗਾ ਏਹ ਮੌਤ ਸਹੇ ਲੀਓ ਜੇ ਇੱਕ ਪੱਥਰ ਦਿਲ ਲੂਣਾਂ ਵਰਗੀ ਪਾਪਣ ਹੈਂਸਿਆਰੀ ਬੱਚੇ ਖਾਣੀ ਮਾਤਾ ਦੇ ਹੱਥੋਂ ਹੋਵੇ ਤਾਂ ਮੁਬਾਰਕ! ਕਿਉਂ ਜੋ ਉਸੇ ਮਾਤਾ ਦੀ ਕੁੱਖ ਨੂੰ ਭਾਰਾ ਲੱਗਦਾ ਹੈ, ਜਿਸਦੇ ਜੰਮੇਂ ਜਾਏ ਪੁੱਤ੍ਰ ਧਰਮ ਦੇ ਜਗਵੇਦੀ ਪਰ ਕੁਰਬਾਨ ਹੋ। ਸਦਾ ਲਈ ਜਿਊਂਦੇ ਜਾਗਦੇ ਹੋਕੇ ਜਾਨ ਤੋਂ ਖੇਡ ਜਾਣ।ਮੈਂ ਲੂਣਾਂ ਦੇ ਹੱਥੋਂ ਜੇ ਆਪਣੇ ਹੀਰੇ ਮਿਰਗ ਨੂੰ ਧਰਮ ਪਿੱਛੇ ਕੁਸਦਾ ਦੇਖਾਂਗੀ ਤਾਂ ਮੈਂ ਔਤ੍ਰੀ ਹੋਣ ਦੀ ਥਾਂ ਸਦਾ ਲਈ ਸੌਤ੍ਰੀ ਲੋਚਨ ਹੋ ਜਾਵਾਂਗੀ ਪਰ ਕੀਹ ਮੇਰਾ ਪਤੀ ਮੇਰੇ ਨਾਲ ਇਨਸਾਫ਼ ਨਾਂ ਕਰੇਗਾ? ਸ਼ੁਕਰ ਹੈ ਲਖ ਲਖ ਸ਼ੁਕਰ ਹੈ ਕਿ ਪੁੱਤ੍ਰ ਪੂਰਨ ਦਾ ਸਤਿਧਰਮ ਹੈ ਹੈ ਵਾਲ ਵਾਲ ਬਚ ਗਿਆ। ਹੁਣ ਜਦ ਇੱਛਰਾਂ ਬਾਰ ਬਾਰ ਈਸ਼ਵਰ ਦਾ ਧੰਨਵਾਦ ਕਰ ਚੁਕੀ ਤਾਂ ਪੁੱਤ੍ਰ ਦੇ ਹੌਸਲੇ ਨੂੰ ਮਜ਼ਬੂਤ ਕਰਨ ਦੀ ਸੁਝੀ ਤੇ ਕਹਿਣ ਲੱਗੀ ਪੁਤ੍ਰ ਪੂਰਨ ਤੇਰੇ ਏਸ ਮਰਦਊ ਪੁਣੇ ਦੇ ਕੰਮ ਤੇ ਮੇਰਾ ਅੰਤਸ਼ ਕਰਣ ਅਤਯੰਤ ਖੁਸ਼ ਹੈ, ਭਗਤ ਸੱਚ ਤੇ ਜਾਨ ਕੁਰਬਾਨ ਕਰ ਜਾਂਦੇ ਹਨ, ਅੱਜ ਪੂਰਨਾਂ ਤੇਰੇ ਨਾਮ ਪਿਛੇ ਚੰਦ ਦੀ ਥਾਂ ਭਗਤ ਪਦ ਸੁਸ਼ੋਭਤ ਹੋ ਗਿਆ ਹੈ ਅਰਥਾਤ ਅੱਜ ਤੇਰਾ ਚੰਦ ਵਾਂਗੂੰ ਚਮਕਦਾ ਨਾਮ