੩੯
ਪੂਰਨ ਜਤੀ ਤੇ ਮਤ੍ਰੇਈ ਲੂਣਾਂ
ਮਹਿਲਾਂ ਵਿੱਚ ਦਾਖਲ ਹੋ ਰਹੇ ਹਨ, ਡਿਉੜੀ ਤੋਂ ਅੱਗੇ ਲੰਘ ਸੁਫੇ ਵਿੱਚ ਅਜੇ ਰਾਜਾ ਜੀ ਦਾ ਪੈਰ ਹੀ ਧਰਣਾ ਸੀ ਕਿ ਅਗਾਂਹ ਸੰਨਸਾਨ ਹੀ ਸੁੰਨਸਾਨ ਦਿਖਾਈ ਦੇਣ ਲੱਗਾ, ਕੋਈ ਦੀਵਾ ਨਹੀਂ, ਕੋਈ ਚਰਾਗ ਨਹੀਂ, ਕੋਈ ਝਾੜ ਨਹੀਂ,ਕੋਈ ਫਾਨੂਸ ਨਹੀਂ,ਕਾਲੀ ਬੋਲੀ ਘੱਪ ਘੇਰ ਰਾਤ ਦਾ ਨਜ਼ਾਰਾ ਬੱਝ ਰਿਹਾ ਹੈ ਤੇ ਉਹ ਲੂਣਾਂ ਜੋ ਰਾਜਾ ਜੀ ਨੂੰ ਵੇਹੜੇ ਵੜਦਿਆਂ ਦੇਖ ਸ਼ਾਦ ਸ਼ਾਦ ਹੋ ਜਾਂਦੀ ਸੀ ਤੇ ਨਖਰਿਆਂ ਨਾਲ ਵਾਰੀ ਘੋਲੀ ਜਾਂਦੀ ਤੇ ਰਾਜੇ ਦੀਆਂ ਤਲੀਆਂ ਝਸਦੀ ਦਿਖਾਈ ਦੇਂਦੀ ਸੀ, ਅੱਜ ਕਿਧਰੇ ਵਿਖਾਈ ਨਹੀਂ ਦੇਂਦੀ, ਮਾਨੋਂ ਅੱਜ ਲੂਣਾਂ ਢੂੰਡਣ ਤੋਂ ਭੀ ਨਹੀਂ ਲੱਭੇਗੀ। ਰਾਜਾ ਅੰਨ੍ਹੇ ਵਾਹ ਹੈਰਾਨ ਹੋਇਆ ੨ ਲੂਣਾਂ ਦੇ ਖਾਸ ਕਮਰੇ ਵੱਲ ਵਧਿਆ, ਓਧਰ ਜਾਣਾ ਹੀ ਸੀ ਕਿ ਇਕ ਟੁੱਟੇ ਫੁੱਟੇ ਪੁਰਾਣੇ ਦੀਵੇ ਵਿੱਚ ਨਿੰਮ੍ਹਾਂ ਨਿੰਮ੍ਹਾਂ ਚਾਨਣਾ ਦਿਖਾਈ ਦਿੱਤਾ ਤੇ ਪਾਸ ਹੀ ਰਾਜੇ ਦੀ ਪਿਆਰੀ ਰਾਣੀ ਲੂਣਾਂ ਇਕ ਭੇੜੀ ਜੇਹੀ ਫੂੜ੍ਹੀ ਪਰ ਭੁੰਝੇ ਹੀ ਉੱਸਲ ਵੱਟੇ ਭੰਨ ਰਹੀ ਦਿਖਾਈ ਦਿੱਤੀ। ਸਾਲਵਾਹਨ ਐਸੀ ਨਾਜ਼ੁਕ ਤੇ ਭੈੜੀ ਦਸ਼ਾ ਵਿੱਚ ਆਪਣੀ ਪਿਆਰੀ ਨੂੰ ਦੇਖ ਬੋਲ ਉੱਠਿਆ ਹੇ ਪਰਮ ਪਿਆਰੀ ਸੇ ਜਿੰਦ ਲੂਣਾਂ | ਅੱਜ ਕੀਹ ਭਾਣਾ ਵਰਤ ਗਿਆ ਹੈ ਜੋ ਤੂੰ ਏਸਤਰਾਂ ਦੀ ਦੁਖੀ ਤੇ ਵਿਰਲਾਪ ਕਰਦੀ ਦਿੱਸ ਰਹੀ ਹੈਂ, ਇੰਞ ਲੰਮੀ ਪਈ ਹੈਂ ਕਿ ਜਿਵੇਂ ਤਪਦਿਕ ਦਾ ਰੋਗੀ ਹੁੰਦਾ ਹੈ, ਐਤਾ ਦੁੱਖ ਤਾਂ ਮੋਇਆਂ ਸਨਬੰਧੀਆਂ ਭੀ ਨਹੀਂ ਹੁੰਦਾ? ਹੋ ਰਾਣੀ ਨੂੰ ਕਲ ਤੇਰੀਆਂ ਅਮਿੱਤ ਖੁਸ਼ੀਆਂ ਦਾ ਕੋਈ ਅੰਤ! ਨਹੀਂ ਸੀ,ਅੱਜ ਏਹ ਕੇਹੜਾ ਵਾਵਿਰੋਲਾ ਉਨ੍ਹਾਂ ਨੂੰ ਉਡਾ ਲੈ ਗਿਆ ਸਾਰੀ ਉਮਰ ਦਾ ਰੰਡੇਪਾ ਕੱਟਣ ਵਾਲੀਆਂ ਨਾਰੀਆਂ