ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੧


ਪੂਰਨ ਜਤੀ ਤੋ ਮਤ੍ਰੇਈ ਲੂਣਾ

ਵਿੱਚੋਂ ਇਕ ਅਨੋਖੇ ਚਰਿੱਤ੍ਰ ਦਾ ਨਕਸ਼ਾ ਦੇਖਣਾਂ ਹੋਵੇ ਤਾਂ ਏਥੇ ਐਸ ਵੇਲੇ ਦੇਖ ਲਵੇ। ਜੇਹੜੇ ੪੦੪ ਚਰਿੱਤ੍ਰਾਂ ਨੂੰ ਸੰਸਾਰ ਸਿਰ ਅੱਖਾਂ ਤੇ ਮੰਨਦਾ ਹੈ ਓਹਨਾਂ ਵਿੱਚੋਂ ਅੱਜ ਇਕ ਸਾਲਵਾਹਨ ਨੂੰ ਭੀ ਆ ਘੇਰਿਆ ਹੈ। ਲਗਾਤਾਰ ਨਬਜ਼ ਤੇ ਹੱਥ ਰਖਿਆਂ ਕਈ ਘੰਟੇ ਬੀਤ ਗਏ ਪਰ ਲੂਣਾਂ ਦੀ ਹੋਸ਼ਨੇ ਪਰਤਾ ਨਹੀਂ ਖਾਧਾ, ਉਸੇਤਰਾਂ ਹੀ ਠੰਢੀਠਾਰ ਸੱਥਰ ਲੱਥੀ ਭੁੰਞੇ ਪਈ ਹੈ। ਹੁਣ ਐਨਾਂ ਚਿਰ ਜੋ ਰਾਜਾ ਜੀ ਉਸਨੂੰ ਆਪਹੋਸ਼ ਵਿੱਚ ਲਿਆਉਂਣ ਦੀ ਕੋਸ਼ਸ਼ ਕਰਦੇ ਰਹੇ ਸਨ ਨਿਸਫਲ ਦੇਖ ਨਿਰਾਸ ਹੋ ਵੈਦ ਜੀ ਨੂੰ ਬੁਲਾਉਂਣ ਲਈ ਇਕ ਨੌਕਰ ਦੌੜਾਯਾ, ਵੈਦ ਜੀ ਆ ਗਏ ਤੇ ਰਾਜੇ ਦੇ ਹੱਥੋਂ ਨਬਜ਼ ਆਪਣੇ ਹੱਥ ਵਿੱਚ ਲੈ ਲਈ। ਕੁਝ ਮਿੰਟ ਹੀ ਬੈਠਿਆਂ ਵੈਦ ਜੀ ਨੂੰ ਬੀਤੇ ਸਨ ਕਿ ਲੂਣਾਂ ਅੱਬੜਵਾਹੀ ਹਾਉਕਾ ਲੈਕੇ ਉੱਭੇ ਸਾਹ ਬੋਲੀ-ਪੁੱਤ੍ਰ ਮਾਂ.......ਦੀ...............ਸੇ.........। ਇਹ ਟੁੱਟੇ ਫੁੱਟੇ ਅੱਖਰ ਬੜੀ ਹੀ ਮੁਸ਼ਕਲ ਨਾਲ ਪਾਪਣ ਲੂਣਾਂ ਨੇ ਆਖੇ, ਪਰ ਏਨੇ ਹੀ ਕਹਿਣ ਨਾਲ ਰਾਜੇ ਤੇ ਵੈਦ ਜੀ ਨੰ ਢਾਰਸ ਬੱਝ ਗਈ ਤੇ ਆਸ ਨੂੰ ਫਲ ਲੱਗ ਗਿਆ। ਵੈਦ ਜੀ ਬੋਲੇ ਕਿ ਰਾਜਨ! ਕੋਈ ਚਿੰਤਾ ਨਾ ਕਰੋ, ਰੋਗ ਮੋੜਾ ਖਾ ਰਿਹਾ ਹੈ, ਖਤਰਾ ਲੰਘ ਚੁੱਕਾ ਹੈ, ਹੁਣ ਮੈਂ ਇਕ ਪੁੜੀ ਦੇਂਦਾ ਹਾਂ ਜਿਸਨੂੰ ਦਿਤਿਆਂ ਭਗਵੰਤ ਨੇ ਚਾਹਿਆ ਤਾਂ ਹੁਣੇ ਪਲੋ ਪਲੀ ਵਿੱਚ ਹੀ ਰਾਣੀ ਨੌਂ-ਬਰ-ਨੌਂ ਹੋ ਜਾਵੇਗੀ।

ਏਹ ਕਹਿੰਦਿਆਂ ਵੈਦ ਜੀ ਨੇ ਆਪਣਾ ਮਦਾਰੀ ਵਾਲਾ ਥੈਲਾ ਖੋਲਿਆ ਤੇ ਇਕ ਚਿੱਟੀ ਜੇਹੀ ਸ਼ੀਸ਼ੀ ਵਿੱਚੋਂ ਘਸਮੈਲੇ ਜੇਹੇਰੰਗ ਦੀ ਦਵਾਈ ਕੱਢੀ ਤੇ ਪੁੜੀਬੰਨ੍ਹਕੇ ਦੇਦਿੱਤੀ ਤੇ ਉੱਤੋਂ ਗੁਲਾਬ ਦੇ ਅਰਕ ਦੇ ਦੋ ਚਾਰ ਘੁੱਟ ਪਿਆਉਂਣ ਲਈ ਕਿਹਾ